*👉🏻 ਬਿਨਾਂ ਲਾਇਸੈਂਸ ਟਰੈਵਲ ਏਜੰਸੀਆਂ ਚਲਾਉਣ ਵਾਲੇ ਏਜੰਟਾਂ ਨੂੰ ਜੇਲ੍ਹ ਭੇਜਿਆ*
ਜਲੰਧਰ,31 ਮਈ-(ਪ੍ਰਦੀਪ ਭੱਲਾ)-ਕੱਲ ਦੁਪਹਿਰ ਬੱਸ ਸਟੈਂਡ ਦੇ ਨੇੜੇ ਬਿਨਾਂ ਲਾਇਸੈਂਸ ਟਰੈਵਲ ਏਜੰਸੀਆਂ ਚਲਾਉਣ ਦੇ ਦੋਸ਼ ਵਿੱਚ ਫੜੇ ਗਏ 20 ਟਰੈਵਲ ਏਜੰਟਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਇਹਨਾਂ ਸਾਰੀਆਂ ਨੂੰ ਜੇਲ੍ਹ ਭੇਜੇ ਜਾਣ ਦਾ ਹੁਕਮ ਸੁਣਾਇਆ ਗਿਆ। ਇਸ ਛਾਪੇਮਾਰੀ ਤੋਂ ਬਾਅਦ ਬਹੁਤ ਸਾਰੇ ਟਰੈਵਲ ਏਜੰਟ ਆਪਣੇ ਦਫਤਰ ਬੰਦ ਕਰ ਦੌੜ ਗਏ ਹਨ।