*👉🏻 ਆਪ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਤੋਂ ਵਾਪਿਸ ਭਾਰਤ ਮੋੜਿਆ*

ਕੈਨੇਡਾ,23 ਜੁਲਾਈ-ਕਲ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਕੁਲਤਾਰ ਸਿੰਘ ਸੰਧਵਾਂ ਨੂੰ ਕੈਨੇਡਾ ਅੰਬੈਸੀ ਦੇ ਅਧਿਕਾਰੀਆਂ ਨੇ ਰੋਕ ਲਿਆ ਸੀ। ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਨਾ ਦੇ ਸਕਣ ਕਾਰਨ ਦੋਵਾਂ ਵਿਧਾਇਕਾਂ ਨੂੰ ਕੈਨੇਡਾ (ਸੀਬੀਐਸਏ) ਨੇ ਡਿਪੋਰਟ ਕਰ ਦਿੱਤਾ ਹੈ ਅਤੇ ਵਾਪਿਸ ਭਾਰਤ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਕੁਲਤਾਰ ਸਿੰਘ ਸੰਧਵਾਂ ਕੈਨੇਡਾ ਨੂੰ ਕਿਸੇ ਨਿੱਜੀ ਕੰਮ ਲਈ ਗਏ ਸਨ।ਸਭ ਤੋਂ ਪਹਿਲਾਂ ਇਹਨਾਂ ਨੂੰ ਕੈਨੇਡਾ ਦੀ ਰਾਜਧਾਨੀ ਪਹੁੰਚਣ ‘ਤੇ ਏਅਰਪੋਰਟ ਅਥਾਰਟੀਜ਼ ਵੱਲੋਂ ਉਹਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਸੀ। ਜਿਸ ਤੋਂ ਬਾਅਦ ਦੋਵਾਂ ਹੀ ਵਿਧਾਇਕਾਂ ਨੂੰ ਪੁੱਛਗਿੱਛ ਤੋਂ ਕਰਨ ਬਾਅਦ (ਲੀਵ ਕੈਨੇਡਾ) ਦੇ ਫਾਰਮ ਤੇ ਦਸਤਖਤ ਕਰਵਾ ਕੇ ਇੰਡੀਆ ਵਾਪਸ ਭੇਜ ਦਿੱਤਾ ਗਿਆ
ਅਤੇ ਉਹਨਾਂ ਤੇ ਇਲਜਾਮ ਲਗਾਇਆ ਗਿਆ ਕੀ ਉਹ ਜੇਨੂਅਨ ਵਿਜੇਯਰ ਨਹੀ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਦੋਵਾਂ ‘ਚੋਂ ਇੱਕ ਵਿਧਾਇਕ ਦੀ ਭੈਣ ਕੈਨੇਡਾ ‘ਚ ਰਹਿੰਦੀ ਹੈ ਅਤੇ ਇਹ ਦੋਵੇਂ ਉਸ ਨੂੰ ਮਿਲਣ ਲਈ ਆਏ ਸਨ।
ਪਰ ਕੈਨੇਡਾ ਦੀ ਏਅਰਪੋਰਟ ਅਥਾਰਟੀ ਨੇ ਇਹਨਾਂ ਨੂੰ ਕੈਨੇਡਾ ‘ਚ ਦਾਖਲ ਨਹੀਂ ਹੋਣ ਦਿੱਤਾ ਕਿਉਕਿ ਕੈਨੇਡੀਅਨ ਇਮੀਗਰੇਸ਼ਨ ਅਧਿਕਾਰੀਆਂ ਵੱਲੋਂ ਕੀਤੇ ਸਵਾਲਾਂ ਦੇ ਦੋਵੇਂ ਵਿਧਾਇਕ ਸਹੀ ਜੁਆਬ ਨਾ ਪਾਏ। ਜਿਸ ਕਰਕੇ ਦੋਹਾਂ ਪੰਜਾਬ ਦੇ ਐਮ ਐਲ ਏਜ਼ ਨੂੰ ਏਅਰ ਪੋਰਟ ਇੰਮੀਗਰੇਸ਼ਨ (ਸੀਬੀਐਸਏ) ਅਧਿਕਾਰੀਆਂ ਨੇ ਕੈਨੇਡਾ ਵਿੱਚ ਦਾਖਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਅਤੇ ਵਾਪਿਸ ਮੋੜ ਦਿੱਤਾ।




