*👉🏻 ਜ਼ਿਲ੍ਹਾ ਪ੍ਰਸ਼ਾਸਨ ਫ਼ਲ ਤੇ ਸਬਜ਼ੀ ਮੰਡੀ ਮਕਸੂਦਾਂ ‘ਚ ਭੀੜ ਘਟਾਉਣ ਲਈ ਲਾਗੂ ਕਰੇਗਾ ਔਡ/ਈਵਨ ਫਾਰਮੂਲਾ* *👉🏻 ਅੱਧੇ ਸਬਜ਼ੀ ਵਿਕਰੇਤਾਵਾਂ ਨੂੰ ਸੋਮ,ਬੁੱਧ ਅਤੇ ਸ਼ੁੱਕਰਵਾਰ ਤੇ ਬਾਕੀਆਂ ਨੂੰ ਮੰਗਲ, ਵੀਰ ਅਤੇ ਸ਼ਨੀਵਾਰ ਨੂੰ ਸਬਜ਼ੀ ਵੇਚਣ ਤੇ ਖ਼ਰੀਦਣ ਦੀ ਹੋਵੇਗੀ ਆਗਿਆ* *👉🏻 ਪੂਰੀ ਖ਼ਬਰ ਪੜਨ ਲਈ ਹੇਠ ਦਿੱਤੇ ਗਏ ਹੈਡਲਾਈਨ ਐਕਸਪ੍ਰੈਸ ਦੇ ਲਿੰਕ ਨੂੰ ਕਲਿੱਕ ਕਰੋ 👇🏻*
ਜਲੰਧਰ, 23 ਅਪ੍ਰੈਲ 2020-(ਪ੍ਰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫ਼ਲ ਤੇ ਸਬਜ਼ੀਆਂ ਦੀ ਥੋਕ ਮੰਡੀ ਮਕਸੂਦਾਂ ਵਿਖੇ ਭੀੜ ਨੂੰ ਘੱਟ ਕਰਨ ਲਈ ਔਡ/ਈਵਨ ਫਾਰਮੂਲੇ ਨੂੰ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਜਿਨਾਂ ਵਲੋਂ ਇਸ ਸਕੀਮ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਫ਼ਲ ਤੇ ਸਬਜ਼ੀਆਂ ਦੀ ਥੋਕ ਮੰਡੀ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦੇ ਖ਼ਤਰੇ ਨੂੰ ਰੋਕਣਾ ਹੈ। ਉਨਾਂ ਕਿਹਾ ਕਿ ਰੋਜ਼ਾਨਾ 2000 ਦੇ ਕਰੀਬ ਫ਼ਲ ਤੇ ਸਬਜ਼ੀ ਵੇਚਣ ਵਾਲੇ ਲੋਕਾਂ ਦੇ ਘਰਾਂ ਤੱਕ ਸਬਜ਼ੀ ਪਹੁੰਚਾਉਣ ਲਈ ਮੰਡੀ ਵਿੱਚ ਆਉਂਦੇ ਹਨ। ਉਨਾਂ ਕਿਹਾ ਕਿ ਹੁਣ 2000 ਦੀ ਬਜਾਏ ਰੋਜ਼ਾਨਾ 1000 ਫ਼ਲ ਤੇ ਸਬਜ਼ੀ ਵੇਚਣ ਤੇ ਖ਼ਰੀਦਣ ਵਾਲਿਆਂ ਨੂੰ ਰੋਜ਼ਾਨਾ ਮੰਡੀ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਾਰੇ 2000 ਵੈਂਡਰਾਂ ਨੂੰ ਮੰਡੀ ਬੋਰਡ ਵਲੋਂ ਨਵੇਂ ਪਾਸ ਜਾਰੀ ਕੀਤੇ ਜਾਣਗੇ। ਉਨਾਂ ਕਿਹਾ ਕਿ 1000 ਵੈਂਡਰਾਂ ਨੂੰ ਲਾਲ ਕਾਰਡ ਦਿੱਤੇ ਜਾਣਗੇ ਅਤੇ ਉਹ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਫ਼ਲ ਤੇ ਸਬਜ਼ੀਆਂ ਖ਼ਰੀਦ ਕੇ ਲੋਕਾਂ ਦੇ ਘਰਾਂ ਤੱਕ ਸਪਲਾਈ ਕਰਨਗੇ। ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਇਸੇ ਤਰ੍ਹਾਂ ਬਾਕੀ ਦੇ 1000 ਵੈਂਡਰਾਂ ਨੂੰ ਮੰਗਲਵਾਰ,ਵੀਰਵਾਰ ਅਤੇ ਸ਼ਨੀਵਾਰ ਫ਼ਲ ਤੇ ਸਬਜ਼ੀਆਂ ਖ਼ਰੀਦ ਕੇ ਵੇਚਣ ਲਈ ਹਰੇ ਪਾਸ ਜਾਰੀ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕੇਵਲ ਪਾਸ ਹੋਲਡਰਾਂ ਨੂੰ ਹੀ ਮੰਡੀ ਵਿੱਚ ਆਉਣ ਦੀ ਆਗਿਆ ਹੋਵੇਗੀ ਅਤੇ ਕਿਸੇ ਹੋਰ ਨੂੰ ਮੰਡੀ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਫ਼ਲ ਤੇ ਸਬਜ਼ੀਆਂ ਵੇਚਣ ਲਈ ਔਡ/ਈਵਨ ਫਾਰਮੂਲੇ ਨੂੰ ਵਧਾਇਆ ਜਾਵੇਗਾ, ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇਗਾ,ਭੀੜ ਨੂੰ ਇਕੱਠਿਆਂ ਹੋਣ ਤੋਂ ਰੋਕਿਆ ਜਾਵੇਗਾ ਅਤੇ ਪੁਰੀ ਵਿਵਸਥਾ ‘ਤੇ ਚੰਗੀ ਤਰ੍ਹਾਂ ਕੰਟਰੋਲ ਕੀਤਾ ਜਾਵੇਗਾ। ਇਸੇ ਤਰ੍ਹਾਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜ਼ੀ, ਉਪ ਮੰਡਲ ਮੈਜਿਸਟਰੇਅ ਜਲੰਧਰ-1 ਰਾਹੁਲ ਸਿੰਧੂ,ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਸਿੰਘ, ਜ਼ਿਲ੍ਹਾ ਹੈਡ ਜੀ.ਓ.ਜੀ. ਮੇਜਰ ਜਨਰਲ (ਰਿਟਾ.) ਬਲਵਿੰਦਰ ਸਿੰਘ, ਸਹਾਇਕ ਕਮਿਸ਼ਨਰ ਪੁਲਿਸ ਜਸਬਿੰਦਰ ਸਿੰਘ, ਐਚ.ਐਸ.ਭੱਲਾ ਅਤੇ ਅਸੋਕ ਕੁਮਾਰ, ਉਪ ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਅਤੇ ਹੋਰਨਾਂ ਵਲੋਂ ਮਕਸੂਦਾਂ ਮੰਡੀ ਵਿਖੇ ਔਡ/ਈਵਨ ਫਾਰਮੂਲੇ ਨੂੰ ਲਾਗੂ ਕਰਨ ਸਬੰਧੀ ਮੀਟਿੰਗ ਕੀਤੀ ਗਈ।