*👉🏻 ਅਧਿਆਪਕਾਂ ਵਾਂਗ ਦਫਤਰੀ ਕਰਮਚਾਰੀਆ ਨੂੰ ਪੱਕਾ ਨਾ ਕਰਨ ਤੇ ਵਿਧਾਇਕ ਰਜਿੰਦਰ ਬੇਰੀ ਨੂੰ ਕਾਂਗਰਸ ਦਾ ਮੈਨੀਫੈਸਟੋ ਮੋੜ ਕੇ ਦਿੱਤਾ ਉਲਾਂਭਾ* *👉🏻 ਮੈਨੀਫੈਸਟੋ ਸਾਰਾ ਹੈ ਬੇਕਾਰ ,ਝੂਠੀ ਹੈ ਕਾਂਗਰਸ ਸਰਕਾਰ,ਰੈਗੂਲਰ ਦੀ ਮੰਗ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ ਦਫਤਰੀ ਮੁਲਾਜ਼ਮਾਂ ਨੇ ਕੀਤਾ ਰੋਸ ਮਾਰਚ ਅਤੇ ਪ੍ਰਦਰਸ਼ਨ* *👉🏻 ਪੜ੍ਹੋ ਪੂਰੀ ਖ਼ਬਰ ਸਿਰਫ ਹੈਡਲਾਈਨ ਐਕਸਪ੍ਰੈਸ ਤੇ 👇🏻*
ਜਲੰਧਰ, 13 ਅਗਸਤ 2020-(ਹੈਡਲਾਈਨ ਐਕਸਪ੍ਰੈਸ)-ਮੈਨੀਫੈਸਟੋ ਸਾਰਾ ਹੈ ਬੇਕਾਰ ,ਝੂਠੀ ਹੈ ਕਾਂਗਰਸ ਸਰਕਾਰ, ਮੈਨੀਫੈਸਟੋ ਸਾਰਾ ਹੈ ਬੇਕਾਰ , ਨਿਕੰਮੀ ਹੈ ਕਾਂਗਰਸ ਸਰਕਾਰ, ਇਹ ਨਾਰੇ ਅੱਜ ਵਿਧਾਇਕ ਰਜਿੰਦਰ ਬੇਰੀ (ਸੈਂਟਰਲ) ਦੇ ਦਫ਼ਤਰ ਦੇ ਬਾਹਰ ਗੂੰਜੇ। ਕਾਰਨ ਸੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ ਦਾ , ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀਆ ਵੱਲੋਂ ਅੱਜ ਜਲੰਧਰ ਤੋਂ ਵਿਧਾਇਕ ਰਜਿੰਦਰ ਬੇਰੀ ਨੂੰ ਕਾਂਗਰਸ ਪਾਰਟੀ ਚੋਣ ਮਨੋਰਥ ਪੱਤਰ ਵਾਪਿਸ ਮੋੜ ਕੇ ਉਲਾਂਭਾ ਦਿੱਤਾ ਅਤੇ ਕਿਹਾ “ਐਮ.ਐਲ.ਏ ਸਾਹਿਬ ਆਪਣਾ ਮੈਨੀਫੈਸਟੋ ਰੱਖ ਲਓ, ਸਾਡੇ ਤਾਂ ਕਿਸੇ ਕੰਮ ਨਹੀ ਆਇਆ”।
ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਸਰਕਾਰ ਨੇ 1 ਅਪ੍ਰੈਲ 2018 ਤੋਂ ਸਿੱਖਿਆ ਵਿਭਾਗ ਵਿਚ ਪੱਕਾ ਕਰ ਦਿੱਤਾ ਗਿਆ ਹੈ ਪਰ ਦਫਤਰੀ ਮੁਲਾਜ਼ਮ ਜੋ ਕਿ ਅਧਿਆਪਕਾਂ ਤੋਂ ਪਹਿਲਾਂ ਦੇ ਕੰਮ ਕਰ ਰਹੇ ਹਨ ਉਨਾਂ ਨੂੰ ਵਾਰ ਵਾਰ ਅਣਗੋਲਿਆ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਹ ਚੋਣ ਮਨੋਰਥ ਪੱਤਰ ਸਾਡੇ ਕਿਸੇ ਕੰਮ ਨਹੀ ਆਇਆ ਹੈ ਇਸ ਵਿਚ ਮੁਲਾਜ਼ਮਾਂ ਨਾਲ ਕੀਤੇ ਵਾਅਦਿਆ ਵਿਚੋਂ ਇਕ ਵੀ ਵਾਅਦਾ ਸਰਕਾਰ ਨੇ ਪੂਰਾ ਨਹੀ ਕੀਤਾ ਹੈ।ਸਰਕਾਰ ਨੇ ਅਜੇ ਤੱਕ ਕੁਝ ਨਹੀ ਕੀਤਾ ਹੈ ਸਿਰਫ ਗੱਲਾਂ ਨਾਲ ਹੀ ਸਾਰਿਆ ਜਾ ਰਿਹਾ ਹੈ
ਇਸ ਲਈ ਅਸੀ ਇਹ ਮੈਨੀਫੈਸਟੋ ਵਾਪਿਸ ਕਾਂਗਰਸੀ ਵਿਧਾਇਕਾਂ ਨੂੰ ਦੇਣਾ ਹੈ ਕਿਉਕਿ ਇਹ ਮੈਨੀਫੈਸਟੋ ਫਰੇਮ ਕਰਵਾ ਕੇ ਕੰਧ ਤੇ ਟੰਗਣ ਲਾਇਕ ਹੀ ਹੈ। ਜ਼ਿਕਰਯੋਗ ਹੈ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਫੀ ਵਿਦ ਕੈਪਟਨ ਅਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੁਲਾਜ਼ਮਾਂ ਨਾਲ ਕਈ ਮੀਟਿੰਗ ਕਰਕੇ ਮੁਲਾਜ਼ਮਾਂ ਦੀਆ ਮੰਗਾਂ ਨੂੰ ਹੱਲ ਕਰਨ ਦੇ ਵਾਅਦੇ ਕੀਤੇ ਗਏ ਸਨ ਅਤੇ ਮੈਨੀਫੈਸਟੋ ਦੇ ਪੇਜ਼ ਨੰਬਰ 117 ਤੇ ਵਾਅਦੇ ਦਰਜ਼ ਕੀਤੇ ਗਏ ਸਨ ਜਿਸ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 6ਵਾਂ ਪੇ ਕਮਿਸ਼ਨ ਲਾਗੂ ਕਰਨਾ ਅਤੇ ਡੀ.ਏ ਦੀਆ ਬਕਾਇਆ ਕਿਸ਼ਤਾਂ ਜ਼ਾਰੀ ਕਰਨਾ ਆਦਿ ਦਰਜ਼ ਸੀ ਪਰ ਸਾਢੇ ਤਿੰਨ ਸਾਲ ਬੀਤਣ ਤੇ ਇੰਨਾਂ ਵਾਅਦਿਆ ਵਿਚੋਂ ਇਕ ਵੀ ਵਾਅਦਾ ਸਰਕਾਰ ਨੇੱ ਪੂਰਾ ਨਹੀ ਕੀਤਾ
ਜਿਸ ਤੋਂ ਖਫਾ ਮੁਲਾਜ਼ਮ ਇਹ ਕਦਮ ਚੁੱਕਣ ਨੂੰ ਮਜ਼ਬੂਰ ਹੋਏ ਹਨ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਜ਼ਿਲਾ ਆਗੂ ਸ਼ੋਭਿਤ ਭਗਤ,ਵਿਸ਼ਾਲ ਮਹਾਜਨ,ਸੁਖਰਾਜ,ਗਗਨ ਸਿਆਲ,ਮੋਹਿਤ,ਰਾਜੀਵ,ਗਗਨਦੀਪ ਸ਼ਰਮਾ,ਅਸ਼ੀਸ਼ ਜੁਲਾਹਾ, ਮੀਨੂ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ ਕੈਬਿਨਟ ਸਬ ਕਮੇਟੀਆ ਬਣਾ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ। ਸਾਢੇ ਤਿੰਨ ਸਾਲ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹੁਣ ਤੱਕ 5 ਵਾਰ ਕੈਬਿਨਟ ਸਬ ਕਮੇਟੀ ਵਿਚ ਫੇਰਬਦਲ ਹੋ ਚੁੱਕੇ ਹਨ ਪਰ ਅੱਜ ਤੱਕ ਨਤੀਜ਼ਾ ਕੋਈ ਵੀ ਨਹੀ ਨਿਕਲਿਆ ਹੈ।ਮੁਲਾਜ਼ਮ ਆਗੂਆ ਨੇ ਕਿਹਾ ਕਿ ਸਰਕਾਰ ਕੈਬਿਨਟ ਸਬ ਕਮੇਟੀਆ ਦੀਆ ਸਿਰਫ ਮੀਟਿੰਗਾਂ ਕਰਕੇ ਨਾ ਸਾਰੇ ਸਗੋਂ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਵਿਭਾਗ ਅਧੀਨ ਲਿਆ ਕੇ ਪੱਕਾ ਕਰੇ ਕਿਉਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਤੇ ਕੋਈ ਵਾਧੂ ਵਿੱਤੀ ਬੋਝ ਨਹੀ ਪੈਣਾ ਉਲਟਾ ਸਰਕਾਰ ਦੀ ਬੱਚਤ ਹੋਵੇਗੀ।
ਆਗੂਆ ਨੇ ਕਿਹਾ ਕਿ ਸਰਕਾਰ ਦੇ ਝੂਠੇ ਵਾਅਦਿਆ ਤੋਂ ਖਫਾ ਮੁਲਾਜ਼ਮਾਂ ਵੱਲੋਂ ਪੰਜਾਬ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਬੈਨਰ ਹੇਠ ਪੰਜਾਬ ਭਰ ਵਿਚ 15 ਅਗਸਤ ਨੂੰ ਰੋਸ ਮੁਜ਼ਾਹਰੇ ਅਤੇ 18 ਅਗਸਤ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਵਿਚ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਮੁਲਾਜ਼ਮ ਵੱਧ ਚੜ ਕੇ ਸ਼ਮੂਲੀਅਤ ਕਰਨਗੇ।ਇਸ ਮੌਕੇ ਵਿਜੈ ਲਕਸ਼ਮੀ,ਮਮਤਾ,ਨੀਤੂ,ਸ਼ਾਲੂ,ਅਮਿ੍ਰਤਜੀਤ,ਸਵਿਤਾ,ਰਜਨੀ,ਅਮਨਦੀਪ ਕੌਰ,ਤਰੁਨਾ,ਰਾਕੇਸ਼ ਕੁਮਾਰ ਆਦਿ ਮੌਜੂਦ ਸਨ।