*ਪੰਜਾਬ ਪ੍ਰੈੱਸ ਕਲੱਬ ਵੱਲੋਂ ਕੁਲਦੀਪ ਨਈਅਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ*
ਜਲੰਧਰ, 23 ਅਗਸਤ-(ਪ੍ਰਦੀਪ ਭੱਲਾ)-ਪੰਜਾਬ ਪ੍ਰੈੱਸ ਕਲੱਬ ਜਲੰਧਰ ਨੇ ਸੀਨੀਅਰ ਪੱਤਰਕਾਰ ਤੇ ਉੱਘੇ ਕਾਲਮ ਨਵੀਸ ਸ਼੍ਰੀ ਕੁਲਦੀਪ ਨਈਅਰ ਦੀ ਮੌਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਤੇ ਜਨਰਲ ਸਕੱਤਰ ਸ.ਮੇਜਰ ਸਿੰਘ ਨੇ ਸ੍ਰੀ ਨਈਅਰ ਦੇ ਚਲਾਣੇ ਨੂੰ ਪੱਤਰਕਾਰੀ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਕਿਹਾ ਹੈ ਕਿ ਸ਼੍ਰੀ ਨਈਅਰ ਵਲੋਂ ਨਿਰਪੱਖ ਤੇ ਅਜ਼ਾਦ ਪਤਰਕਾਰੀ ਲਈ ਜਿੰਦਗੀ ਭਰ ਕੀਤਾ ਕੰਮ ਹਮੇਸ਼ਾਂ ਯਾਦ ਰਹੇਗਾ।




