*👉🏻 ਸੇਹਰਾ ਫੀਲਡ ਦੇ ਮਾਲਿਕ ਦੇ ਪੁੱਤਰਾਂ ਤੇ ਹੋਏ ਗੋਲੀ ਕਾਂਡ ਵਿਚ ਪੁਲਿਸ ਨੂੰ ਮਿਲੇ ਅਹਿਮ ਸੁਰਾਗ* *👉🏻 ਕਤਲ ਕਾਂਡ ਦੇ ਦੋਸ਼ੀ ਛੇਤੀ ਹੀ ਹੋਣਗੇ ਗ੍ਰਿਫਤਾਰ-ਸੀ.ਪੀ*
ਜਲੰਧਰ,6 ਫਰਵਰੀ-(ਪ੍ਰਦੀਪ ਭੱਲਾ/ਹਰਦੀਪ ਸਿੰਘ ਬੱਬੂ)-
ਜਲੰਧਰ ਦੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਨਹਿਰੂ ਗਾਰਡਨ ਰੋਡ ਵਿਖੇ ਸੇਹਰਾ ਫੀਲਡ ਵਿਖੇ ਹੋਏ ਗੋਲੀ ਕਾਂਡ ਵਿਚ ਕਮਿਸ਼ਨਰੇਟ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ ਤੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਵਿਅਕਤੀਆਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਪੁਲਿਸ ਵਲੋਂ ਦਵਿੰਦਰ ਸਿੰਘ ਉਰਫ ਰਿੰਕੂ ਦੇ ਕਤਲ ਦੇ ਕੇਸ ਦੀ ਜਾਂਚ ਜਾਰੀ ਹੈ ਅਤੇ ਇਸਨੂੰ ਛੇਤੀ ਹੀ ਸੁਲਝਾ ਲਿਆ ਜਾਵੇਗਾ। ਉਨਾਂ ਕਿਹਾਕਿ ਪੁਲਿਸ ਨੂੰ ਇਸ ਮਾਮਲੇ ਵਿਚ ਕਈ ਅਹਿਮ ਸੁਰਾਗ ਮਿਲੇ ਹਨ ਜਿਸ
ਨਾਲ ਇਹ ਕੇਸ ਹੱਲ ਹੋਣ ਦੇ ਕਾਫੀ ਨੇੜੇ ਹੈ ਅਤੇ ਛੇਤੀ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆ ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਮੁਢਲੀ ਤਫਤੀਸ਼ ਦੇ ਆਧਾਰ ਤੇ ਅਤੇ ਜਖਮੀ ਕਮਲਪ੍ਰੀਤ ਸਿੰਘ ਦੇ ਬਿਆਨਾਂ ਤੇ 11 ਵਿਅਕਤੀਆਂ ਜਿਨਾਂ ਵਿਚ ਮੁੱਖ ਸਾਜਿਸ਼ਕਰਤਾ ਵੀ ਸ਼ਾਮਲ ਹਨ ਦੇ ਖਿਲਾਫ ਪੁਲਿਸ ਨੇ ਆਈ.ਪੀ.ਸੀ ਦੀਆਂ ਧਾਰਾਵਾਂ ਹੇਠ ਪਰਚਾ ਦਰਜ ਕਰ ਲਿਆ ਹੈ। ਉਨਾਂ ਦੱਸਿਆਂ ਕਿ ਇਸ ਕੇਸ ਦੀ ਜਾਂਚ ਲਈ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਹੈ। ਉਨਾਂ ਕਿਹਾਕਿ ਮਿਲੇ ਸੁਰਾਗਾਂ ਦੇ ਆਧਾਰ ਤੇ ਵੱਖ ਵੱਖ ਪੁਲਿਸ ਪਾਰਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।


