*👉🏻 ਜਸਪ੍ਰੀਤ ਜੱਸਾ ਕਤਲਕਾਂਡ ਚ ਨੌ ਦੋਸ਼ੀਆਂ ਤੇ ਮਾਮਲਾ ਦਰਜ* *👉🏻 ਜੱਸਾ ਦੇ ਭਰਾ ਦੇ ਬਿਆਨਾਂ ਤੇ ਹੋਇਆ ਮਾਮਲਾ ਦਰਜ,ਪੜ੍ਹੋ ਪੂਰੀ ਖ਼ਬਰ ਕਿਵੇਂ ਦਿੱਤਾ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ*
ਜਲੰਧਰ,10 ਮਾਰਚ 2019-(ਪ੍ਰਦੀਪ ਭੱਲਾ)-ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕੱਲ ਰਾਤ ਸੰਗਤ ਸਿੰਘ ਨਗਰ ਵਿਖੇ ਕਤਲ ਦੇ ਦੋਸ਼ੀਆਂ ਨੂੰ ਫੜਨ ਲਈ ਚਾਰ ਵਿਸ਼ੇਸ਼ ਟੀਮਾਂ ਦਾ ਗਠਨ ਕਰ ਲਿਆ ਗਿਆ ਹੈ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੂੰ ਦੋਸ਼ੀਆਂ
ਨੂੰ ਕਾਫੀ ਪੁਖਤਾ ਜਾਣਕਾਰੀਆਂ ਪ੍ਰਾਪਤ ਹੋਈਆਂ ਹਨ ਅਤੇ ਕਤਲ ਦੇ ਸਾਰੇ ਨੌ ਦੋਸ਼ੀਆ ਜਲਦ ਹੀ ਹੀ ਗ੍ਰਿਫਰਤਾਰ ਹੋਣਗੇ। ਉਨਾਂ ਦੱਸਿਆਂ ਕਿ ਸਾਰੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਂ ਦੇਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਸ਼ਹਿਰੀ ਪੁਲਿਸ ਅਮਨ ਤੇ ਕਾਨੂੰਨੀ ਦੇ ਸਥਿਤੀ ਨੂੰ ਬਰਕਰਾਰ ਰੱਖਣ ਵਿਚ ਕੋਈ ਵੀ ਕਸਰ ਨਹੀਂ ਛੱਡੇਗਾ। ਉਨਾਂ ਦੱਸਿਆਂ ਕਿ ਕੱਲ ਰਾਤ ਦਾ ਕਤਲ ਦੋ ਦੋਸਤਾਂ ਦੇ ਨਿੱਜੀ ਕਾਰਨਾ ਕਰਕੇ ਹੋਇਆ ਸੀ। ਨਾ ਕੀ ਕੋਈ ਗੈਂਗਵਾਰ। ਸ੍ਰੀ ਭੁੱਲਰ ਨੇ ਕਿਹਾ ਕਿ ਇਸ ਕਤਲ ਮਾਮਲੇ ਵਿਚ ਪੁਲਿਸ ਨੂੰ ਨੌ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਅਜੈ ਮਸੀਹ,ਉਹਦਾ ਭਰਾ ਵਿਜੈ ਮਸੀਹ, ਉਹਦੀ ਘਰਵਾਲੀ ਬਬਲੀ,ਭੈਣ ਰੈਨੂੰ, ਪਿਤਾ ਸੈਮੁਅਲ,ਚਾਚਾ ਟਿਪੂ ਅਤੇ ਤਿੰਨ ਅਣਪਛਾਤਿਆਂ ਦੇ ਖਿਲਾਫ 302, 148,149,25 ਅਤੇ 27 ਆਰਮਜ਼ ਐਕਟ ਅਧੀਨ ਜੱਸੇ ਦੇ ਭਰਾ ਗੁਰਪ੍ਰੀਤ ਸਿੰਘ ਦੇ ਬਿਆਨਾ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਗੁਰਪ੍ਰੀਤ ਨੇ ਆਪਣੇ ਬਿਆਨਾ ਵਿਚ ਦੱਸਿਆ ਕਿ ਕੱਲ ਮਿਤੀ 9 ਮਾਰਚ ਰਾਤ 11/ਸਾਢੇ 11 ਦੇ ਕਰੀਬ ਮੈਂ ਤੇ ਮੇਰਾ ਭਰਾ ਜਸਪ੍ਰੀਤ ਸਿੰਘ ਉਰਫ ਜੱਸਾ ਐਕਟੀਵਾ ਤੇ ਸਵਾਰ ਹੋ ਕੇ ਉਸ ਦੇ ਸੁਹਰਾ ਪਰਿਵਾਰ ਨੂੰ ਜੋ ਕਿ ਸੰਗਤ ਸਿੰਘ ਨਗਰ ਰਹਿੰਦੇ ਹਨ, ਨੂੰ ਮਿਲਨ ਲਈ ਜਾ ਰਹੇ ਸੀ ਤਾਂ ਜਦੋਂ ਅਸੀ ਸੰਗਤ ਸਿੰਘ ਨਗਰ ਦੀ ਮੇਨ ਗਲੀ ਵਿਚ ਪੁੱਜੇ ਤਾਂ ਸਾਨੂੰ ਅਜੈ ਮਸੀਹ ਪੁੱਤਰ ਸੈਮੁਅਲ ਅਤੇ ਇਸਦਾ ਭਰਾ ਵਿਜੈ ਮਸੀਹ ਉਰਫ ਕਾਕੂ , ਅਜੈ ਮਸੀਹ ਦੀ ਪਤਨੀ ਬਬਲੀ, ਅਜੈ ਦੀ ਭੈਣ ਰੇਨੂੰ, ਅਜੈ ਦੇ ਪਿਤਾ ਸੈਮੁਅਲ ਮਸੀਹ ਅਤੇ ਚਾਚਾ ਟਿਪੂ ਵਾਸੀਆਨ ਸੰਗਤ ਸਿੰਘ ਨਗਰ ਜਲੰਧਰ ਨੇ ਆ ਕੇ ਸਾਨੂੰ ਘੇਰ ਲਿਆ। ਉਸ ਵਕਤ ਇਨਾਂ ਦੇ ਨਾਲ 2-3 ਅਣਪਛਾਤੇ ਵਿਅਕਤੀ ਵੀ ਸਨ ਜਿਨਾਂ ਨੂੰ ਮੈ ਸਾਹਮਣੇ ਆਉਣ ਤੇ ਪਹਿਚਾਣ ਸਕਦਾ ਹਾ। ਅਜੈ ਤੇ ਕਾਕੂ ਦੇ ਹੱਥ ਵਿਚ ਪਿਸਤੋਲ ਸਨ, ਅਜੈ ਦੇ ਪਿਤਾ ਦੇ ਹੱਥ ਤੇ ਅਣਪਛਾਤੇ ਵਿਅਕਤੀਆਂ ਦੇ ਹੱਥ ਵਿਚ ਦਾਤਰ ਫੜੇ ਹੋਏ ਸਨ ਅਤੇ ਚਾਚਾ ਟਿਪੂ ਤੇ ਦੋਵੇ ਜਨਾਨੀਆਂ ਖਾਲੀ ਹੱਥ ਸਨ। ਸਾਨੂੰ ਘੇਰਦਿਆਂ ਹੀ ਅਜੈ ਦੀ ਭੈਣ ਰੇਨੂੰ ਨੇ ਲਲਕਾਰਾ ਮਾਰਿਆਂ ਕਿ ਅੱਜ ਜੱਸਾ ਸਾਡੇ ਕਾਬੂ ਆ ਗਿਆ ਹੈ। ਇਸਨੂੰ ਬੱਚ ਕੇ ਨਹੀਂ ਜਾਣ ਦੇਣਾ। ਇੰਨਾਂ ਸੁਣਦਿਆਂ ਹੀ ਅਜੈ ਦੇ ਚਾਚੇ ਟਿਪੂ ਨੇ ਜੱਸੇ ਨੂੰ ਜੱਫਾ ਮਾਰ ਲਿਆ। ਅਜੈ ਦੇ ਪਿਤਾ ਸੈਮੁਅਲ ਮਸੀਹ ਦਾਤ ਨਾਲ ਜੱਸੇ ਤੇ ਦੋ ਵਾਰ ਕੀਤੇ, ਜੋ ਜੱਸੇ ਦੇ ਸਿਰ ਵਿਚ ਲੱਗਾ ਇਨੇ ਨੂੰ ਹੀ ਅਣਪਛਾਤੇ ਵਿਅਕਤੀਆਂ ਨੇ ਵੀ ਦਾਤ ਨਾਲ ਸੱਟਾ ਮਾਰੀਆ। ਜਿਸ ਨਾਲ ਅਸੀ ਐਕਟੀਵਾ ਤੋਂ ਹੇਠਾ ਡਿੱਗ ਪਏ। ਅਸੀ ਆਪਣੀ ਜਾਨ ਬਚਾਉਣ ਲਈ ਦੋੜ ਪਏ। ਇਹ ਸਾਰੇ ਸਾਡੇ ਪਿੱਛੇ ਦੋੜ ਪਏ ਅਜੈ ਦੀ ਪਤਨੀ ਬਬਲੀ ਤੇ ਭੈਣ ਰੇਨੂੰ ਲਗਾਤਾਰ ਲਲਕਾਰੇ ਮਾਰ ਰਹੀਆਂ ਸਨ ਕਿ ਅਜੈ ਜੱਸੇ ਨੂੰ ਜਿੰਦਾ ਨਹੀਂ ਛੱਡਣਾ ਤੇ ਮੇਰੇ ਦੇਖਦਿਆਂ ਹੀ ਅਜੈ ਤੇ ਕਾਕੂ ਨੇ ਜੱਸੇ ਤੇ ਗੋਲੀਆ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਜੱਸਾ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਤੇ ਜਮੀਨ ਤੇ ਡਿੱਗ ਪਿਆ। ਇਨੇ ਨੂੰ ਗੋਲੀਆਂ ਦੀ ਆਵਾਜ ਸੁਣ ਕੇ ਲੋਕ ਇਕੱਠੇ ਹੋ ਗਏ। ਜਿਹਨਾ ਨੂੰ ਦੇਖ ਕੇ ਜਾਰਬਾਨ ਮੌਕੇ ਤੋਂ ਫਰਾਰ ਹੋ ਗਏ। ਮੈਂ ਦੋੜ ਕੇ ਜੱਸੇ ਕੋਲ ਪਹੁੰਚਿਆ ਤੇ ਮੈਂ ਜੱਸੇ ਦੇ ਮੋਬਾਈਆ ਫੋਨ ਤੋਂ ਅਜੈ ਪਾਲ ਸਿੰਘ ਨੂੰ ਫੋਨ ਕਰਕੇ ਇੱਕ ਗੱਡੀ ਲਿਆਉਣ ਲਈ ਕਿਹਾ ਤੇ ਅਸੀ ਸਵਾਰੀ ਦਾ ਪ੍ਰਬੰਧ ਕਰਕੇ ਐਨ.ਐਚ.ਐਸ ਹਸਪਤਾਲ ਲੈ ਗਏ। ਜਿੱਥੇ ਡਾਕਟਰ ਵਲੋਂ ਫਸਟ ਏਡ ਦੇਣ ਤੋਂ ਬਾਅਦ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।



