*👉🏻 ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਸੀ.ਈ.ਉ. ਗੁਰਜੋਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਰਡ ਆਫ਼ ਕੰਟਰੋਲ ਦੇ ਮੈਂਬਰ ਨਿਯੁਕਤ* *👉🏻 ਖ਼ਬਰ ਪੜ੍ਹਨ ਲਈ ਹੇਠ ਦਿੱਤੇ ਗਏ ਹੈਡਲਾਈਨ ਐਕਸਪ੍ਰੈਸ ਦੇ ਲਿੰਕ ਨੂੰ ਕਲਿੱਕ ਕਰੋ👇🏻*
ਜਲੰਧਰ, 10 ਜੁਲਾਈ 2020-(ਐਚ.ਈ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ‘ਅਜੀਤ ਪ੍ਰਕਾਸ਼ਨ ਸਮੂਹ’ ਦੇ ਸੀਨੀਅਰ ਐਗਜ਼ੈਕਟਿਵ ਸ੍ਰੀਮਤੀ ਗੁਰਜੋਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਰਡ ਆਫ਼ ਕੰਟਰੋਲ ਦਾ ਮੈਂਬਰ ਨਿਯੁਕਤ ਕੀਤਾ ਹੈ। ਸ਼੍ਰੀਮਤੀ ਗੁਰਜੋਤ ਕੌਰ ਬੋਰਡ ਆਫ਼ ਕੰਟਰੋਲ ਵਰਗੇ ਅਹਿਮ ਅਹੁਦੇ ’ਤੇ 1 ਜੁਲਾਈ 2020 ਤੋਂ ਲੈ ਕੇ 30 ਜੂਨ 2021 ਤਕ 1 ਸਾਲ ਲਈ ਨਿਯੁਕਤ ਕੀਤੇ ਗਏ ਹਨ।
ਸ੍ਰੀਮਤੀ ਗੁਰਜੋਤ ਕੌਰ ਬੋਰਡ ਆਫ਼ ਕੰਟਰੋਲ ਦੇ ਨਾਲ ਨਾਲ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਵੀ ਬਣੇ ਰਹਿਣਗੇ। ਸ੍ਰੀਮਤੀ ਗੁਰਜੋਤ ਕੌਰ ਦੀ ਨਿਯੁਕਤੀ ਬੋਰਡ ਆਫ਼ ਕੰਟਰੋਲ ’ਚ ਪੰਜਾਬੀ ਵਿਸ਼ੇ ’ਤੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੋਰਡ ਆਫ਼ ਕੰਟਰੋਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਭ ਤੋਂ ਅਹਿਮ ਸੰਸਥਾ ਹੈ। ਬੋਰਡ ਆਫ਼ ਕੰਟਰੋਲ ਨੇ ਹੀ ਪੰਜਾਬੀ ਵਿਸ਼ੇ ਦਾ ਮੁੱਢਲੇ ਤੋਂ ਲੈ ਕੇ ਪੀ.ਐੱਚ.ਡੀ.ਤਕ ਦਾ ਸਿਲੇਬਸ ਤਿਆਰ ਕਰਨਾ ਹੁੰਦਾ ਹੈ। ਸਿਲੇਬਸ ਤਿਆਰ ਕਰਨ ਤੋਂ ਲੈਕੇ ਬੋਰਡ ਆਫ਼ ਕੰਟਰੋਲ ਨੇ ਪੰਜਾਬੀ ਦੇ ਨਿਗਰਾਨ ਤੱਕ ਵੀ ਤਿਆਰ ਕਰਨੇ ਤੇ ਨਿਯੁਕਤ ਕਰਨੇ ਹੁੰਦੇ ਹਨ। ਸ੍ਰੀਮਤੀ ਗੁਰਜੋਤ ਕੌਰ ਦੀ ਜੀ.ਐਨ.ਡੀ.ਯੂ. ਦੇ ਬੋਰਡ ਆਫ਼ ਕੰਟਰੋਲ ਦੇ ਮੈਂਬਰ ਵਜੋਂ ਨਿਯੁਕਤੀ ਉਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਵੱਲੋਂ ਕੀਤੀ ਗਈ ਹੈ।
