ਗੁਰਦੁਆਰਾ ਸਿੰਘ ਸਭਾ ਦੁੱਖ ਭੰਜਨ ਸਾਹਿਬ ਹਰਦੀਪ ਨਗਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦਾ 554ਵਾਂ ਗੁਰਪੁਰਬ


ਸਿੱਖ ਧਰਮ ਦੇ ਮੋਢੀ , ਸਮੂਹ ਲੋਕਾਈ ਦੇ ਰਹਿਬਰ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਅਲੌਕਿਕ ਸਿਧਾਂਤ ਰਾਹੀਂ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਕ ਕਰਨ ਵਾਲੇ ,ਪਹਿਲੀ ਵਾਰ ਇਸ ਧਰਤੀ ਉੱਤੇ ਜ਼ੁਲਮ ਖ਼ਿਲਾਫ਼ ਹੱਕ ,ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ, ਦੁਨੀਆ ਦੇ ਪਹਿਲੇ ਸਮਾਜ ਸੁਧਾਰਕ ,ਵਿਸ਼ਵ ਦੇ ਮਹਾਨ ਕ੍ਰਾਂਤੀਕਾਰੀ ਯੁੱਗ ਪੁਰਸ਼ ,ਜਗਤ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵਾਂ ਪਾਵਨ ਪ੍ਰਕਾਸ਼ ਪੁਰਬ ਦੇਸ਼ ਪ੍ਰਦੇਸ਼ ਵਿੱਚ ਵੱਸਦੀਆਂ ਸਮੁੱਚੀ ਨਾਨਕ ਨਾਮ ਲੇਵਾ ਸੰਗਤਾਂ ਪਾਵਨ ਪ੍ਰਕਾਸ਼ ਪੁਰਬ ਮਨਾਇਆ ਗਿਆ। ਉੱਥੇ ਅੱਜ ਗੁਰਦੁਆਰਾ ਸਿੰਘ ਸਭਾ ਦੁੱਖ ਭੰਜਨ ਸਾਹਿਬ ਹਰਦੀਪ ਨਗਰ ਜਲੰਧਰ ਵਿਖੇ ਵੀ ਇਲਾਕਾ ਨਿਵਾਸੀਆਂ ਵਲੋਂ ਸ਼ਰਧਾ ਨਾਲ ਗੁਰਪੁਰਬ ਮਨਾਇਆ ਗਿਆ। ਸਮੂਹ ਇਲਾਕਾ ਨਿਵਾਸੀਆਂ ਵਲੋਂ ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਭਰੀ ਗਈ,

ਇਸ ਮੌਕੇ ਮਿਤੀ 25 ਨਵੰਬਰ 2023 ਨੂੰ ਸ਼੍ਰੀ ਅਖੰਡ ਪਾਠ ਆਰੰਭ ਹੋਏ ਸਨ ਜਿਨ੍ਹਾਂ ਦਾ ਭੋਗ ਅੱਜ 27 ਨਵੰਬਰ 2023 ਨੂੰ ਪਾਇਆ ਗਿਆ।ਭੋਗ ਉਪਰੰਤ ਕੀਰਤਨੀ ਜੱਥਿਆਂ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਗ੍ਰੰਥੀ ਸਿੰਘਾਂ ਵਲੋਂ ਸੰਗਤਾਂ ਨੂੰ ਕਿਹਾ ਗਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦੇ ਮਹਾਂਵਾਕ ਰਾਹੀਂ ਸਮੁੱਚੀ ਮਾਨਵਜਾਤੀ ਨੂੰ ਨਾਰੀ ਸਨਮਾਨ ਦਾ ਸੰਦੇਸ਼ ਵੀ ਦਿੱਤਾ। ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਸਮਾਜ ਨੂੰ ਬਰਾਬਰਤਾ ਅਤੇ ਔਰਤ ਦੇ ਸਨਮਾਨਿਤ ਦਰਜੇ ਦਾ ਸੁਨੇਹਾ ਦੇਣ ਵਾਲੇ ਆਉ ਇਸ ਪਾਵਨ ਦਿਨ ਤੋਂ ਪ੍ਰੇਰਨਾ ਲੈਂਦੇ ਹੋਏ ਗੁਰੂ ਸਾਹਿਬ ਦੇ ਦਰਸਾਏ ਮਾਰਗ ਉੱਤੇ ਚੱਲਣ ਦਾ ਪ੍ਰਣ ਕਰੀਏ। ਗੁਰੂ ਸਾਹਿਬ ਜੀ ਨੇ ਸਮੁੱਚੇ ਸੰਸਾਰ ਦੇ ਕੋਨੇ ਕੋਨੇ ਤੇ ਸੰਗਤ ਨੂੰ ਆਪਣੀ ਮਾਨਵਤਾਵਾਦੀ ਵਿਚਾਰਧਾਰਾ ਨਾਲ ਜੋੜਿਆ। ਗੁਰੂ ਸਾਹਿਬ ਸਮੁੱਚੀ ਲੋਕਾਈ ਨੂੰ ਆਪਣੀ ਮਿਹਰ ਅਤੇ ਅਸੀਸ ਨਾਲ ਨਿਵਾਜ ਕੇ ਸੱਚ ਦੇ ਮਾਰਗ ‘ਤੇ ਚੱਲਣ ਦਾ ਬਲ ਬਖਸ਼ਣ। ਆਉ ਇਸ ਦਿਹਾੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਗਏ ਅਲੌਕਿਕ ਸਿਧਾਂਤ ਰਾਹੀਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਅਲੌਕਿਕ ਸਿਧਾਂਤ ਰਾਹੀਂ ਤੇ ਸੁੱਚੀ ਕਿਰਤ ਨਾਲ ਜੁੜ ਕੇ ਨਾਮ ਜਪਣ ਤੇ ਵੰਡ ਛਕਣ ਦਾ ਪ੍ਰਣ ਕਰੀਏ।ਪ੍ਰਬੰਧਕਾਂ ਵਲੋਂ ਸਵੇਰ ਤੋਂ ਹੀ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।ਅਤੇ ਕੀਰਤਨ ਤੋਂ ਬਾਅਦ ਗੁਰੂ ਕਾ ਲੰਗਰ ਵਰਤਾਇਆ ਗਿਆ।

