*👉🏻 ਦਫਤਰੀ ਕਾਮਿਆ ਨੇ ਸਘੰਰਸ਼ ਦੀ ਕੀਤੀ ਤਿਆਰੀ, ਕਲਮ ਛੋੜ ਹੜਤਾਲ ਕਰਕੇ ਸਰਕਾਰ ਨੂੰ ਚਤਾਇਆ* *👉🏻 ਜਿਲ੍ਹਾ ਅਤੇ 19 ਬਲਾਕ ਸਿੱਖਿਆ ਦਫ਼ਤਰਾਂ ਵਿੱਚ ਕੰਮ ਰੱਖਿਆ ਬੰਦ*
ਜਲੰਧਰ,5 ਜੁਲਾਈ-(ਪ੍ਰਦੀਪ ਭੱਲਾ)-ਸਰਵ ਸਿੱਖਿਆ ਅਭਿਆਨ/ਰ.ਮ.ਸ.ਅ ਦਫਤਰੀ ਕਰਮਚਾਰੀਆਂ ਨੇ ਇਕ ਸਾਲ ਤੋਂ ਕਾਂਗਰਸ ਸਰਕਾਰ ਵੱਲੋਂ ਲਗਾਏ ਜਾ ਰਹੇ ਲਾਰਿਆ ਵਿਰੁੱਧ ਸਘੰਰਸ਼ ਨੂੰ ਅੱਗੇ ਵਧਾਉਦੇ ਹੋਏ ਅੱਜ ਇਕ ਦਿਨ ਦੀ ਸੰਕੇਤਕ ਕਲਮ ਛੋੜ ਹੜਤਾਲ ਕੀਤੀ।ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀ ਨੋਕਰੀ ਪੱਕੀ ਕਰਵਾਉਣ ਲਈ ਸਘੰਰਸ਼ ਕਰ ਰਹੇ ਹਨ ਤੇ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੋਰਾਨ ਮੁਲਾਜ਼ਮ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਪਰ ਹੁਣ ਸਰਕਾਰ ਬਣੇ ਨੂੰ ਇਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਤੇ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਜਿਸਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਨੇ ਸੰਕੇਤਕ ਤੋਰ ਤੇ ਕੰਮ ਬੰਦ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸ਼ੋਬਿਤ ਭਗਤ ਨੇ ਕਿਹਾ ਕਿ ਚੋਣਾ ਦੋਰਾਨ ਕਾਂਗਰਸ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਕਾਂਗਰਸ ਪਾਰਟੀ ਨੇ ਚੋਣ ਮਨੋਰਥ ਪੱਤਰ ਵਿਚ ਵੀ ਐਲਾਨ ਕੀਤਾ ਸੀ। ਪਰ ਹੁਣ ਇਕ ਸਾਲ ਤੋਂ ਉਪੱਰ ਦਾ ਸਮਾਂ ਬੀਤ ਜਾਣ ਤੇ ਸਰਕਾਰ ਨੇ ਮੁਲਾਜ਼ਮਾਂ ਨਾਲ ਗੱਲਬਾਤ ਕਰਨਾ ਵੀ ਠੀਕ ਨਹੀ ਸਮਝਿਆ ਹੈ।ਚੋਣਾਂ ਦੋਰਾਨ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਬਨਣ ਤੇ ਪਹਿਲੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਹੁਣ ਤਾਂ ਇਕ ਸਾਲ ਬੀਤ ਗਿਆ ਹੈ ਪਰ ਮੁੱਖ ਮੰਤਰੀ ਇਸ ਮਸਲੇ ਤੇ ਗੱਲਬਾਤ ਕਰਨ ਨੂੰ ਹੀ ਤਿਆਰ ਨਹੀ ਹਨ।ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਦੇ ਲੰਬੇ ਸਘੰਰਸ਼ ਤੋਂ ਬਾਅਦ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਵਿਧਾਨ ਸਭਾ ਐਕਟ ਪਾਸ ਕੀਤਾ ਗਿਆ ਸੀ ਪਰ ਹੁਣ ਮੋਜੂਦਾ ਕਾਂਗਰਸ ਸਰਕਾਰ ਐਕਟ ਨੂੰ ਲਾਗੂ ਕਰਨ ਤੋਂ ਕਤਰਾ ਰਹੀ ਹੈ। ਆਗੂਆ ਨੇ ਕਿਹਾ ਕੀ ਸਰਕਾਰ ਕੀਤੇ ਵਾਅਧਿਆ ਤੋਂ ਭੱਜ ਰਹੀ ਹੈ ਅਤੇ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਮੁਲਾਜ਼ਮਾਂ ਵੱਲੋਂ ਸਘੰਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਜਲੰਧਰ ਦੇ ਜਿਲ੍ਹਾ ਅਤੇ 19 ਬਲਾਕ ਸਿੱਖਿਆ ਦਫ਼ਤਰਾਂ ਦੇ ਦਫਤਰੀ ਕਾਮਿਆ ਵੱਲੋਂ ਇਕ ਦਿਨ ਦੀ ਸੰਕੇਤਕ ਕਲਮ ਛੋੜ ਹੜਤਾਲ ਕੀਤੀ ਗਈ ਤੇ ਆਗੂਆ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਘੰਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਅਣਮਿਥੇ ਸਮੇਂ ਦੀ ਹੜਤਾਲ ਵੀ ਕੀਤੀ ਜਾਵੇਗੀ ਤੇ ਸੂਬੇ ਦੇ ਸਮੂਹ ਮੁਲਾਜ਼ਮ ਸੜਕਾਂ ਤੇ ਆ ਜਾਣਗੇ





