*👉🏻 ਕੱਚੇ ਮੁਲਾਜ਼ਮ ਮਨਾਉਣਗੇ ਕਾਲੀ ਦੀਵਾਲੀ, 4 ਨਵੰਬਰ ਨੂੰ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਕੋਲਿਆਂ ਦੇ ਡੱਬਿਆਂ ਨਾਲ ਦੇਣਗੇ ਦੀਵਾਲੀ ਦੀ ਵਧਾਈ*
ਜਲੰਧਰ,1 ਨਵੰਬਰ-(ਪ੍ਰਦੀਪ ਭੱਲਾ)- ਦੀਵਾਲੀ ਦਾ ਤਿਉਹਾਰ ਭਾਰਤ ਦੇਸ਼ ਦਾ ਇਕ ਬਹੁਤ ਵੱਡਾ ਤਿਉਹਾਰ ਹੈ ਅਤੇ ਹਰ ਇਕ ਇੰਨਸਾਨ ਇਸ ਨੂੰ ਪੂਰੇ ਜੋਸ਼ ਅਤੇ ਚਾਅ ਨਾਲ ਮਨਾਉਦਾ ਹੈ। ਇਸ ਤਿਉਹਾਰ ਮੌਕੇ ਸਰਕਾਰਾਂ ਵੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਹੋਰ ਤੋਹਫੇ ਦਿੰਦੀਆ ਹਨ। ਇਥੋਂ ਤੱਕ ਕੀ ਪ੍ਰਾਈਵੇਟ ਕੰਪਨੀਆ ਵੀ ਆਪਣੇ ਮੁਲਾਜ਼ਮਾਂ ਨੂੰ ਇਸ ਤਿਉਹਾਰ ਤੇ ਬੋਨਸ ਅਤੇ ਹੋਰ ਤੋਹਫਿਆ ਨਾਲ ਨਿਵਾਜਦੀਆ ਹਨ, ਪਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਇਤਿਹਾਸ ਦੀ ਅਜਿਹੀ ਸਰਕਾਰ ਸਾਬਿਤ ਹੋ ਗਈ ਹੈ ਜਿਸ ਨੇ ਮੁਲਾਜ਼ਮਾਂ ਨੂੰ 2 ਸਾਲਾਂ ਵਿਚ ਦੇਣਾ ਤਾਂ ਕੀ ਸੀ ੳੇਲਟਾਂ ਖੋਹ ਲਿਆ ਹੈ ਅਤੇ ਦੀਵਾਲੀ ਦੇ ਮੋਕੇ ਤੇ ਮੁਲਾਜ਼ਮਾਂ ਦੇ ਘਰਾਂ ਦੇ ਦੀਵੇ ਵੀ ਬੁਝਾ ਦਿੱਤੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 19 ਮਹੀਨਿਆ ਦੋਰਾਨ ਮੁਲਾਜ਼ਮਾਂ ਨੂੰ ਇਕ ਪੈਸੇ ਦਾ ਵਾਧਾ ਨਹੀ ਦਿੱਤਾ ਹੈ,ਉਲਟਾਂ ਮੁਲਾਜ਼ਮਾਂ ਤੋਂ 2400 ਰੁਪਏ ਵਾਧੂ ਵਿਕਾਸ ਟੈਕਸ ਦੇ ਰੂਪ ਵਿਚ ਲੈ ਲਏ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਮੁਲਾਜ਼ਮਾਂ ਨੂੰ ਜੋ ਮਿਲ ਰਹੀਆ ਤਨਖਾਹਾਂ ਸੀ ਉਨ੍ਹਾਂ ਤੇ ਕੈਂਚੀ ਚਲਾ ਕੇ ਮੁਲਾਜ਼ਮਾਂ ਦੇ ਘਰਾਂ ਵਿਚ ਦੀਵਾਲੀ ਦੇ ਮੋਕੇ ਦੀਵੇ ਬੁਝਾ ਦਿੱਤੇ ਗਏ ਹਨ।ਕਾਂਗਰਸ ਦੇ ਮੁਲਾਜ਼ਮ ਵਿਰੋਧੀ ਇਸ ਫੈਸਲਿਆ ਕਰਕੇ ਕੱਚੇ ਮੁਲਾਜ਼ਮ ਹਤਾਸ਼ ਹੋ ਗਏ ਹਨ ਤੇ ਮੁਲਾਜ਼ਮਾਂ ਨੇ ਐਲਾਨ ਕਰ ਦਿੱਤਾ ਗਿਆ ਹੈ ਕਿ 4 ਨਵੰਬਰ ਨੂੰ ਸੂਬੇ ਦੇ ਕੱਚੇ ਮੁਲਾਜ਼ਮ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਕਾਂਗਰਸੀ ਮੈਬਰ ਪਾਰਲੀਮੈਂਟ, ਮੰਤਰੀਆ ਤੇ ਵਿਧਾਇਕਾਂ ਨੂੰ ਮਿਠਾਈ ਦੇ ਡੱਬਿਆ ਦੀ ਜਗ੍ਹਾ ਕੋਲਿਆ ਦੇ ਡੱਬਿਆ ਨਾਲ ਵਧਾਈ ਦੇਣ ਜਾਣਗੇ। ਕਿਉਕਿ ਮੁਲਾਜ਼ਮਾਂ ਦੇ ਘਰ ਦੀਵਾਲੀ ਮੋਕੇ ਦੀਵੇ ਤਾਂ ਬਲ ਨਹੀ ਸਕਣਗੇ ਅਤੇ ਮਿਠਾਈ ਲੈਣ ਲਈ ਮੁਲਾਜ਼ਮਾਂ ਕੋਲ ਪੈਸਾ ਨਹੀ ਹੈ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ,ਗਗਨ ਸ਼ਰਮਾ, ਸ਼ੋਬਿਤ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਠੇਕਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਰ ਰਹੇ ਹਨ ਆਪਣੇ ਕੀਤੇ ਵਾਅਦਿਆ ਤੋਂ ਮੁਕਰ ਰਹੇ ਹਨ। ਆਗੂਆ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਦਸੰਬਰ 2016 ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਆਉਟਸੋਰਸ ਮੁਲਾਜ਼ਮਾਂ ਨੂੰ ਠੇਕੇਦਾਰਾਂ ਤੋਂ ਆਜ਼ਾਦ ਕਰਵਾ ਕੇ ਵਿਭਾਗ ਵਿਚ ਲੈਣ ਦਾ ਬਿੱਲ ਪਾਸ ਕੀਤਾ ਸੀ ਪਰ ਸੱਤਾ ਵਿਚ ਆਉਣ ਤੇ ਕਾਂਗਰਸ ਵੱਲੋਂ ਇਸ ਐਕਟ ਨੂੰ ਦੱਬ ਲਿਆ ਹੈ ਅਤੇ ਹੁਣ ਜਿਵੇਂ ਬੀਤੇ ਦਿਨੀ ਮੁੱਖ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਕਿ ਦਸੰਬਰ 2018 ਦੇ ਵਿਧਾਨ ਸਭਾ ਦੇ ਸੈਸ਼ਨ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿੱਲ ਲੈ ਕੇ ਆਵਾਂਗੇ।ਆਗੂਆ ਨੇ ਕਿਹਾ ਕਿ ਪਹਿਲਾਂ ਤੋਂ ਪਾਸ ਹੋਏ ਬਿੱਲ ਨੂੰ ਮੁੜ ਵਿਧਾਨ ਸਭਾ ਵਿਚ ਲਿਆਉਣਾ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਲਝਾਉਣ ਵੱਲ ਹੈ।ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕਾ ਰਨ ਵਾਲੇ ਐਕਟ ਵਿਚ ਜੇਕਰ ਕਾਂਗਰਸ ਸਰਕਾਰ ਨੇ ਕੋਈ ਵੀ ਮੁਲਾਜ਼ਮ ਵਿਰੋਧੀ ਸੋਧ ਕੀਤੀ ਤਾਂ ਮੁਲਾਜ਼ਮ ਉਸ ਨੂੰ ਬਰਦਾਸ਼ਤ ਨਹੀ ਕਰਨਗੇ।
ਆਗੂਆ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਮੰਤਰੀ ਅਤੇ ਐਮ.ਪੀ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਤਿਆਰ ਨਹੀ ਹਨ ਜਦਕਿ ਵੋਟਾਂ ਵੇਲੇ ਇਹੀ ਲੀਡਰ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਦੇ ਸਨ। ਆਗੂਆ ਨੇ ਕਿਹਾ ਕਿ ਕਾਂਗਰਸ ਨੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾਂ ਤਨਖਾਹਾਂ ਘਟਾਉਣ ਅਤੇ ਵਾਧੂ ਟੈਕਸ ਲਾਉਣ ਦੇ ਮਾਰੂ ਫੈਸਲੇ ਕੀਤੇ ਹਨ ਜਿਸ ਕਰਕੇ ਹੁਣ ਇਹ ਕਾਂਗਰਸੀ ਮਿਠਾਈ ਦੇ ਹੱਕਦਾਰ ਤਾਂ ਨਹੀ ਹਨ ਇਸ ਲਈ ਮੁਲਾਜ਼ਮ 4 ਨਵੰਬਰ ਨੂੰ ਆਦਰਸ਼ ਨਗਰ ਪਾਰਕ ਇਕੱਠੇ ਹੋ ਕੇ ਕੋਲਿਆ ਦੇ ਡੱਬੇ ਲੈ ਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਵਧਾਈ ਦੇਣ ਜਾਣਗੇ।


