*👉🏻 ਨਵੇਂ ਸਾਲ ਦੇ ਦਿਨ ਕਾਂਗਰਸ ਸਰਕਾਰ ਨੂੰ ਘੇਰਨਗੇ ਮੁਲਾਜ਼ਮ,ਦੋ ਸਾਲ ਦੇ ਕਾਂਗਰਸ ਦੇ ਲਾਰਿਆ ਦੀ ਫੂਕਣਗੇ ਪੰਡ* *👉🏻 ਲੋਕਸਭਾ ਚੌਣਾਂ ਵਿੱਚ ਸਰਕਾਰ ਨੂੰ ਭੁਗਤਣੇ ਪੈਣਗੇ ਨਤੀਜੇ*
ਜਲੰਧਰ,28 ਦਸੰਬਰ-(ਪ੍ਰਦੀਪ ਭੱਲਾ/ਹਰਦੀਪ ਸਿੰਘ ਬੱਬੂ)- ਲਾਰਾ ਇਕ ਦਿਨ, ਦੋ ਦਿਨ ਜਾਂ ਮਹੀਨੇ ਦਾ ਨਹੀ ਬਲਕਿ 2 ਸਾਲ ਦੀ ਵੀ ਹੋ ਸਕਦਾ ਹੈ। ਇਹ ਗੱਲ ਪੰਜਾਬ ਕਾਂਗਰਸ ਸਰਕਾਰ ਨੇ ਸਾਬਿਤ ਕਰ ਦਿੱਤੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁੰਹ ਚੁੱਕਣ ਤੋਂ 2 ਦਿਨ ਪਹਿਲਾ ਕਾਂਗਰਸ ਵੱਲੋਂ ਮੁਲਾਜ਼ਮਾਂ ਨਾਲ ਵਾਅਦਾ ਕਰਕੇ ਸੈਕਟਰ 17 ਚੰਡੀਗੜ ਵਿਚ ਚੱਲ ਰਹੀ ਭੁੱਖ ਹੜਤਾਲ ਖਤਮ ਕਰਵਾਈ ਸੀ। ਕਿਹਾ ਸੀ ਕਿ ਮੁੱਖ ਮੰਤਰੀ ਪੰਜਾਬ ਸੁੰਹ ਚੁੱਕਣ ਤੋਂ ਬਾਅਦ ਮੁਲਾਜ਼ਮਾਂ ਨਾਲ ਗੱਲਬਾਤ ਕਰਨਗੇ ਅਤੇ ਸਭ ਤੋਂ ਪਹਿਲ਼ਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮਸਲਾ ਹੱਲ ਕੀਤਾ ਜਾਵੇਗਾ। ਲੇਕਿਨ 2 ਸਾਲ ਬੀਤਣ ਤੇ ਵੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਦਿਦਾਰ ਤੱਕ ਨਹੀ ਹੋਏ।ਕਾਂਗਰਸ ਦੇ ਮੰਤਰੀਆ ਅਤੇ ਹੋਰ ਆਗੂਆ ਨੇ ਮੁਲਾਜ਼ਮਾਂ ਨੂੰ 2 ਸਾਲਾਂ ਵਿਚ ਲਾਰੇ ਹੀ ਦਿੱਤੇ ਹਨ ਹੋਰ ਕੁਝ ਨਹੀ। ਸਰਕਾਰ ਵੱਲੋਂ 2 ਵਾਰ ਕੈਬਿਨਟ ਸਬ ਕਮੇਟੀਆਂ ਬਣਾਈਆ ਗਈਆ। ਜਿਸਦੀ ਪ੍ਰਧਾਨਗੀ ਪਹਿਲਾ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤੀ ਅਤੇ ਫਿਰ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾਂ ਨੇ ਪਰ ਇਹ ਕਮੇਟੀਆਂ ਸਿਰਫ ਕਾਗਜ਼ਾ ਤੱਕ ਹੀ ਸੀਮਿਤ ਰਹਿ ਗਈਆਂ ਅਤੇ ਮੁਲਾਜ਼ਮਾਂ ਨੂੰ ਲਾਰੇ ਦੇ ਸਿਵਾਏ ਇਹਨਾਂ ਨੇ ਵੀ ਕੁੱਝ ਨਹੀ ਦਿੱਤਾ।ਸਰਕਾਰ ਦੇ ਇਸ ਲਾਰਿਆਂ ਦੇ ਰਵੱਈਏ ਤੋਂ ਮੁਲਾਜ਼ਮਾਂ ਵਿਚ ਰੋਸ ਹੈ ਅਤੇ ਮੁਲਾਜ਼ਮ ਹੁਣ ਸਰਕਾਰ ਨੂੰ ਲੋਕ ਸਭਾ ਚੋਣਾਂ ਵਿਚ ਘੇਰਨ ਦੀ ਰਣਨੀਤੀ ਬਣਾ ਚੁੱਕੇ ਹਨ। ਜਿਸਦੀ ਸ਼ੁਰੂਆਤ ਨਵੇਂ ਸਾਲ ਦੇ ਦਿਨ ਤੋਂ ਕੀਤੀ ਜਾਵੇਗੀ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ, ਗਗਨ ਸ਼ਰਮਾ ਅਤੇ ਸ਼ੋਬਿਤ ਭਗਤ ਨੇ ਕਿਹਾ ਕਿ ਮੁਲਾਜ਼ਮ ਹੁਣ ਚੁੱਪ ਨਹੀ ਰਹਿਣਗੇ ਅਤੇ ਸਰਕਾਰ ਦੇ ਝੂਠੇ ਲਾਰਿਆ ਦੀ ਭੰਡੀ ਕਰਨਗੇ। ਆਗੁਆ ਨੇ ਕਿਹਾ ਕਿ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੇ ਦਿਨ ਮੁਲਾਜ਼ਮ ਕਾਂਗਰਸ ਸਰਕਾਰ ਦੇ ਲਾਰਿਆ ਦੀ ਪੰਡ ਡਿਪਟੀ ਕਮਿਸ਼ਨਰ ਜਲੰਧਰ ਦਫਤਰ ਦੇ ਬਾਹਰ ਫੂਕਣਗੇ ਅਤੇ ਇਸ ਉਪਰੰਤ ਕਾਂਗਰਸ ਸਰਕਾਰ ਦੇ ਵਾਅਦਿਆ ਤੇ ਮੁਲਾਜ਼ਮ ਮੰਗਾਂ ਦਾ ਫਰੇਮ ਕੀਤਾ ਚਾਰਟ ਡਿਪਟੀ ਕਮਿਸ਼ਨਰ ਨੂੰ ਸੋਪਣਗੇ। ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਪਹਿਲੀ ਜਨਵਰੀ ਵਾਲੇ ਦਿਨ ਸਮੂਹ ਕਾਂਗਰਸ ਪ੍ਰਧਾਨਾਂ ਅਤੇ ਵਿਧਾਇਕਾਂ ਨੂੰ ਮੁਲਾਜ਼ਮਾਂ ਨੇ ਫੋਟੋ ਫਰੇਮ ਸੋਪੇ ਸੀ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਕਾਂਗਰਸ ਭਵਨ ਚੰਡੀਗੜ ਵਿਖੇ ਜਾ ਕੇ ਫੋਟੌ ਫਰੇਮ ਦਿੱਤਾ ਗਿਆ ਸੀ ਜਸ ਦੋਰਾਨ ਉਹਨਾਂ ਵੱਲੋਂ ਮੀਡੀਆ ਦੀ ਮੋਜੂਦਗੀ ਵਿਚ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਪੰਜਾਬ ਨਾਲ ਮਿਲਵਾਉਣਗੇ ਪਰ ਇਕ ਸਾਲ ਬੀਤਣ ਤੇ ਵੀ ਕੁੱਝ ਨਹੀ ਹੋਇਆ। ਸਰਕਾਰ ਦੇ ਇਸ ਲਾਰਿਆ ਦਾ ਮੁਲਾਜ਼ਮ ਸ਼ੋਸ਼ਲ ਮੀਡੀਆ ਰਾਹੀ ਪੰਚਾਇਤ ਚੋਣਾਂ ਦੋਰਾਨ ਵੀ ਪ੍ਰਚਾਰ ਕਰਨਗੇ ਤਾਂ ਜੋ ਨੋਜਵਾਨ ਵਰਗ ਨੂੰ ਸਰਕਾਰ ਦੇ ਵਾਅਦਿਆ ਦੀ ਅਸਲੀਅਤ ਪਤਾ ਲੱਗ ਸਕੇ।


