*👉🏻 ਪ੍ਰਸ਼ਾਸਨ ਨੇ ਲੋੜਵੰਦਾਂ ਦੀ ਮੱਦਦ ਲਈ ਲੋਕਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ, ਕੋਵਿਡ-19 ਰਾਹਤ ਫੰਡ ਦੇ ਨਾਂ ਤੇ ਜਿਲ੍ਹਾ ਰਾਹਤ ਫ਼ੰਡ ਬਣਾਇਆ* *👉🏻 ਪੜ੍ਹੋ ਪੂਰੀ ਖ਼ਬਰ ਸਿਰਫ਼ ਹੈੱਡਲਾਈਨ ਐਕਸਪ੍ਰੈਸ ਤੇ 👇🏻*
ਜਲੰਧਰ, 02 ਮਈ 2021-(ਪ੍ਰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦਾਨੀ ਸੱਜਣਾ ਨੂੰ ਸੱਦਾ ਦਿੱਤਾ ਕਿ ਕੋਰੋਨਾ ਵਾਇਰਸ ਕਰਕੇ ਔਖੀ ਘੜੀ ਦਾ ਸਾਹਮਣਾ ਕਰ ਰਹੇ ਲੋੜਵੰਦ ਅਤੇ ਸਮਾਜ ਦੇ ਦਬੇ ਕੁਚਲੇ ਵਰਗਾਂ ਦੀ ਮਦਦ ਲਈ ਅਗੇ ਆਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਸਥਿਤੀ ਦੌਰਾਨ ਸਿਹਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਦਾਨੀ ਸੱਜਣ ਤੇ ਸਮਾਜ ਸੇਵੀ ਲੋਕਾਂ ਨੂੰ ਅੱਗੇ ਆਉਂਦਿਆਂ ਜ਼ਿਲ੍ਹਾ ਰਾਹਤ ਫੰਡ ਵਿੱਚ ਖੁੱਲੇ ਦਿਲ ਨਾਲ ਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਇਸ ਔਖੀ ਘੜੀ ਵਿਚੋਂ ਲੋੜਵੰਦ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਨੇਕ ਕਾਜ ਤੋਂ ਕਿਸੇ ਨੂੰ ਵੀ ਪਿਛੇ ਨਹੀਂ ਰਹਿਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਜਲਦ ਤੋਂ ਜਲਦ ਰਾਹਤ ਪਹੁੰਚਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਰਾਹਤ ਫੰਡ ਵਿੱਚ ਦਾਨ ਕੀਤਾ ਜਾਵੇ ਤਾਂ ਜੋ ਇਸ ਦੀ ਲੋੜਵੰਦ ਲੋਕਾਂ ਨੂੰ ਜਰੂਰੀ ਦਵਾਈਆਂ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਲਈ ਵਰਤਿਆ ਜਾ ਸਕੇ। ਉਨ੍ਹਾਂ ਭਰੋਸਾ ਦੁਆਇਆ ਕਿ ਲੋੜਵੰਦ ਲੋਕਾਂ ਦੀ ਭਲਾਈ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਨਾ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਕੋਵਿਡ-19 ਰਾਹਤ ਫੰਡ ਦੇ ਨਾਮ ’ਤੇ ਜ਼ਿਲ੍ਹਾ ਰਾਹਤ ਫੰਡ ਬਣਾਇਆ ਗਿਆ ਹੈ ਅਤੇ ਲੋਕ ਇਸ ਫੰਡ ਦੇ ਬੈਂਕ ਖਾਤਾ ਨੰਬਰ 50100033127430, ਆਈ.ਐਫ.ਐਸ.ਸੀ. ਕੋਡ ਐਚ.ਡੀ.ਐਫ਼.ਸੀ 0001391,ਐਮ.ਆਈ.ਸੀ.ਆਰ.ਕੋਡ 144240009, ਐਚ.ਡੀ.ਐਫ਼.ਸੀ ਬੈਂਕ ਵਿੱਚ ਆਪਣੇ ਘਰਾਂ ਤੋਂ ਹੀ ਵੱਖ-ਵੱਖ ਆਨਲਾਈਨ ਢੰਗਾਂ ਨਾਲ ਦਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰਲੀਫ਼ ਫੰਡ ਵਿੱਚ ਪਾਏ ਗਏ ਯੋਗਦਾਨ ਨੂੰ ਇਨਕਮ ਟੈਕਸ ਐਕਟ ਤਹਿਤ ਛੂਟ ਹੈ।

