*👉🏻 ਟਰੈਵਲ ਏਜੰਟਾਂ ਦੀ ਮੰਡੀ ਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਛਾਪੇਮਾਰੀ* *👉🏻 ਇਹ ਟਰੈਵਲ ਏਜੰਟਾਂ ਤੇ ਹੋਇਆ ਮਾਮਲਾ ਦਰਜ* *👉🏻 ਕਿਉਂ ਕੀਤੀ ਗਈ ਛਾਪੇਮਾਰੀ,ਪੜ੍ਹੋ ਪੂਰੀ ਖਬਰ ਸਿਰਫ ਹੈਡਲਾਇਨ ਐਕਸਪ੍ਰੈਸ.ਇਨ ਤੇ*

ਜਲੰਧਰ,30 ਮਈ-(ਪ੍ਰਦੀਪ ਭੱਲਾ)-ਜ਼ਿਲੇ ਵਿੱਚ ਗੈਰ ਕਾਨੂੰਨੀ ਟਰੈਵਲ ਏਜੰਟਾਂ ਦੇ ਖਿਲਾਫ ਸ਼ਖਤੀ ਕਰਦੇ ਹੋਏ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਅਜਿਹੇ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਗਈ। ਇਸ ਲਈ ਅਫਸਰਾਂ ਦੀਆਂ 5 ਟੀਮਾਂ ਦਾ ਗਠਨ ਕਰਕੇ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਵਿਸ਼ੇਸ਼ ਮੁਹਿੰਮ ਚਲਾਈ ਗਈ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਪਰਵੀਨ ਕੁਮਾਰ ਸਿਨਹਾ ਨੇ ਦਸਿਆ ਕਿ ਜਿਨ੍ਹਾਂ ਟਰੈਵਲ ਏਜੰਟਾਂ ਕੋਲ ਯੋਗ ਲਾਇਸੈਂਸ ਨਹੀਂ ਹਨ ਉਨ੍ਹਾਂ ਨੂੰ ਆਪਣਾ ਕਾਰੋਬਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਟਰੈਵਲ ਏਜੰਟਾਂ ਨੇ ਯੋਗ ਲਾਇਸੈਂਸ ਲਈ ਅਪਲਾਈ ਕੀਤਾ ਹੋਇਆ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਲਾਇਸੈਂਸ ਨਹੀਂ ਮਿਲਿਆ ਉਹਨਾਂ ਨੂੰ ਵੀ ਕਾਰੋਬਾਰ ਕਰਨ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਟਰੈਵਲ ਆਪਰੇਟਰ ਰੈਗੂਲੇਸ਼ਨ ਐਕਟ 2014 ਨੂੰ ਸਖਤੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਇਸ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।
ਇਸ ਛਾਪੇਮਾਰੀ ਦੌਰਾਨ 40 ਤੋਂ ਵੱਧ ਟਰੈਵਲ ਏਜੰਟਾਂ ਦੇ ਦਫਤਰਾਂ ਦਾ ਨਿਰੀਖਣ ਕੀਤਾ ਗਿਆ ਅਤੇ 20 ਗੈਰ ਕਾਨੂੰਨੀ ਟਰੈਵਲ ਏਜੰਟਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਛਾਪੇਮਾਰੀ ਦੌਰਾਨ ਐਸਡੀਐਮ ਜਲੰਧਰ-1 ਰਾਜੀਵ ਵਰਮਾ,ਏਸੀਪੀ ਸਮੀਰ ਵਰਮਾ,ਐਸਡੀਐਮ-2 ਪਰਮਵੀਰ ਸਿੰਘ,ਏਸੀਪੀ ਮਨਪ੍ਰੀਤ ਸਿੰਘ,ਕਾਰਜਕਾਰੀ ਮੈਜਿਸਟਰੇਟ ਡਾ. ਜੈਇੰਦਰ ਸਿੰਘ,ਏਸੀਪੀ ਸਤਿੰਦਰ ਚੱਢਾ,ਬਲਜਿੰਦਰ ਢਿੱਲੋਂ,ਦੀਪਿਕਾ ਸਿੰਘ,ਬਲਵਿੰਦਰ ਸਿੰਘ ਅਤੇ ਵੱਖ-ਵੱਖ ਥਾਣਿਆਂ ਦੇ ਮੁੱਖੀ ਮੌਜੂਦ ਸਨ।


