*ਪੰਜਾਬ ਅਤੇ ਯੂ.ਟੀ. ਇੰਮਪਲਾਈਜ-ਪੈਨਸ਼ਨਰ ਐਕਸ਼ਨ ਕਮੇਟੀ ਦੀ 6 ਸਤੰਬਰ ਨੂੰ ਹੋਣ ਵਾਲੀ ਜਲੰਧਰ ਕਨਵੈਨਸ਼ਨ ਦੀ ਤਿਆਰੀਆਂ ਸਬੰਧੀ ਕੀਤੀ ਗਈ ਮੀਟਿੰਗ*


ਜਲੰਧਰ,4 ਸਿਤੰਬਰ-(ਗਿਆਨ ਸਿੰਘ)-ਪੰਜਾਬ ਸਰਕਾਰ ਦੇ ਮੁਲਜਾਮ ਵਰਗ ਪ੍ਰਤੀ ਰਵੱਈਏ ਤੋਂ ਹਰ ਇਕ ਵਰਗ ਦੁੱਖੀ ਹੈ ਇਸੇ ਲਈ ਮੁਲਾਜਮ ਆਪਣੀ ਮੰਗਾਂ ਨੂੰ ਮਨਵਾਉਣ ਲਈ ਤੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨਾਲ ਟੱਕਰ ਲੈਣ ਲਈ ਤਿਆਰੀ ਪੂਰੇ ਜੋਰਾਂ ਤੇ ਕੀਤੀ ਜਾ ਰਹੀ ਹੈ।ਪੰਜਾਬ ਦੇ ਸਮੂਚੇ ਮੁਲਾਜਮ ਵਰਗ ਨੂੰ ਇਕ ਝੰਡੇ ਹੇਠ ਲਿਆ ਕੇ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਮੁਲਾਜ਼ਮਾਂ ਵੱਲੋ ਪੰਜਾਬ ਅਤੇ ਯੂ.ਟੀ. ਇੰਮਪਲਾਈਜ-ਪੈਨਸ਼ਨਰ ਐਕਸ਼ਨ ਕਮੇਟੀ ਦੇ ਬੈਨਰ ਹੇਠ ਜੋਨਲ ਕਨਵੈਨਸ਼ਨਾਂ ਕੀਤੀਆਂ ਜਾ ਰਹੀਆ ਹਨ।ਜਿਸ ਦੀ ਸ਼ੂਰੁਅਤ ਪਟਿਆਲਾ ਤੋ ਕੀਤੀ ਗਈ ਸੀ ਜਿਸ ਤੋ ਬਾਅਦ ਬਠਿੰਡਾ,ਮੋਗਾ ਤੇ ਅਮ੍ਰਿਤਸਰ ਵਿਚ ਭਰਵੀਆਂ ਕਨਵੈਨਸ਼ਨਾਂ ਕੀਤੀਆਂ ਗਈਆ ਤੇ ਹੁਣ ਆਖਰੀ ਕਨਵੈਨਸ਼ਨ ਜਲੰਧਰ ਵਿਖੇ 6 ਸਤੰਬਰ ਕੀਤੀ ਜਾਵੇਗੀ।
ਜਲੰਧਰ ਕਨਵੈਨਸ਼ਨ ਦੀ ਤਿਆਰੀ ਸਬੰਧੀ ਮੀਟਿੰਗ ਅੱਜ ਜਿਲਾ ਪ੍ਰਧਾਨ ਹਰਿੰਦਰ ਸਿੰਘ ਚੀਮਾ ਤੇ ਜਰਨਲ ਸਕੱਤਰ ਵੇਦ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਕਾਮਰੇਡ ਜਸਵੰਤ ਸਿੰਘ ਸਮਰਾਂ ਯਾਦਗਾਰੀ ਹਾਲ ਜਲੰਧਰ ਵਿਖੇ ਹੋਈ ਜਿਸ ਵਿਚ ਵੱਖ-ਵੱਖ ਯੂਨੀਅਨ ਦੇ ਨੁੰਮਾਇਦਿਆ ਨੇ ਹਿੱਸਾ ਲਿਆ ਜਿਨਾਂ ਵਿੱਚ ਪ੍ਰਦੀਪ ਕੁਮਾਰ,ਅਸ਼ੀਸ਼ ਜੁਲਾਹਾ,ਵਿਜੇ ਕੁਮਾਰ ਸ਼ਰਮਾਂ ,ਜਗਸੀਰ ਸਿੰਘ,ਨਰੇਸ਼ ਕੁਮਾਰ,ਸ਼ੁਭਾਸ਼ ਮਟੂ,ਸਰਦੂਲ ਸਿੰਘ,ਗਗਨ ਸ਼ਰਮਾ,ਸ਼ੋਬਿਤ ਭਗਤ,ਕੇਸ਼ਵ ਚੰਦ ਤੇ ਹਰੀਸ਼ ਕੁਮਾਰ ਸ਼ਾਮਿਲ ਸੀ। ਸਾਰੇ ਸ਼ਾਮਿਲ ਆਗੂਆਂ ਨੇ ਇਕ ਸੁਰ ਵਿੱਚ ਅਵਾਜ ਬੁਲੰਦ ਕੀਤੀ ਕਿ ਉਹ ਹੁਣ ਸਰਕਾਰ ਦੀ ਧੱਕੇਸ਼ਾਹੀ ਨਹੀ ਸਹਿਣ ਕਰਨਗੇ ਤੇ ਇਸ ਵਿਰੁੱਧ ਡੱਟਵਾਂ ਸਘੰਰਸ਼ ਕਰਨਗੇ।ਉਹਨਾਂ ਅੱਗੇ ਦੱਸਿਆ ਕਿ ਜਲੰਧਰ ਕਨਵੈਨਸ਼ਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਤੇ ਮੁਲਾਜਮਾਂ ਵਿਚ ਪੂਰਾ ਉਤਸ਼ਾਹ ਹੈ।ਆਗੂਆਂ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕਾ ਨਹੀ ਕਰ ਰਹੀ,ਸੁਵਿਧਾ ਮੁਲਾਜਮਾਂ ਨੂੰ ਬਹਾਲ ਨਹੀ ਕੀਤਾ ਜਾ ਰਿਹਾ,ਡੀ.ਏ ਦੀਆਂ ਕਿਸ਼ਤਾ ਤੇ ਬਕਾਇਆਂ ਰੋਕ ਦਿਤਾ ਗਿਆ ਹੈ,ਪੇ-ਕਮਿਸ਼ਨ ਲਾਗੂ ਨਹੀ ਕੀਤਾ ਜਾ ਰਿਹਾ ਜਿਸ ਕਰਕੇ ਮੁਲਾਜਮਾਂ ਵਿੱਚ ਕਾਫੀ ਗੁੱਸਾ ਹੈ।ਉਹਨਾਂ ਦੱਸੀਆ ਕਿ ਇਸ ਕਨਵੈਨਸ਼ਨ ਵਿੱਚ ਪ੍ਰਮੁੱਖ ਮੁਲਾਜਮ ਆਗੂ ਸੱਜਣ ਸਿੰਘ,ਨਿਰਮਲ ਸਿੰਘ ਧਾਰੀਵਾਲ,ਦਰਸ਼ਨ ਸਿੰਘ ਲੁਬਾਣਾ,ਜਗਦੀਸ਼ ਸਿੰਘ ਚਾਹਲ,ਬਲਕਾਰ ਸਿੰਘ ਵਲਟੋਹਾ ਤੇ ਰਣਜੀਤ ਸਿੰਘ ਰਾਣਵਾਂ ਮੁਲਾਜਮਾਂ ਨੂੰ ਸੰਬੋਧਨ ਕਰਨਗੇ ਇਸ ਲਈ ਉਹਨਾਂ ਜਲੰਧਰ ਤੇ ਨਾਲ ਦੇ ਜਿਲਿਆਂ ਦੇ ਕੱਚੇ ਤੇ ਪੱਕੇ ਸਾਰੇ ਮੁਲਾਜਮਾਂ ਨੂੰ ਅਪੀਲ ਕਤਿੀ ਹੈ ਕਿ 6 ਸਤੰਬਰ ਨੂੰ ਹੋਣ ਵਾਲੀ ਜੋਨਲ ਕਨਵੈਨਸ਼ਨ ਲਈ ਕਾਮਰੇਡ ਜਸਵੰਤ ਸਿੰਘ ਸਮਰਾਂ ਯਾਦਗਾਰੀ ਹਾਲ, ਨਜਦੀਕ ਬੱਸ ਸਟੈਡ, ਜਲੰਧਰ ਵਿਖੇ ਵੱਧ ਤੋ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ।