*👉🏻 ਤਰਨਤਾਰਨ ਚ ਪੱਤਰਕਾਰ ਤੇ ਹਮਲੇ ਦੀ ਪ੍ਰੈੱਸ ਕਲੱਬ ਵਲੋਂ ਨਿੰਦਾ*
ਜਲੰਧਰ 18 ਅਕਤੂਬਰ-(ਪ੍ਰਦੀਪ ਭੱਲਾ)-ਪੰਜਾਬ ਪ੍ਰੈੱਸ ਕਲੱਬ ਜਲੰਧਰ ਨੇ ਬੀਤੇ ਦਿਨ ਤਰਨਤਾਰਨ ਵਿਖੇ ਦੈਨਿਕ ਜਾਗਰਣ ਅਖਬਾਰ ਦੇ ਦਫਤਰ ਉੱਪਰ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕਰਕੇ ਭੰਨਤੋੜ ਕਰਨ ਅਤੇ ਪੱਤਰਕਾਰ ਨੂੰ ਗੰਭੀਰ ਰੂਪ ਚ ਜਖ਼ਮੀ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ ਕਲੱਬ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਤੇ ਜਨਰਲ ਸਕੱਤਰ ਸ.ਮੇਜਰ ਸਿੰਘ ਨੇ ਇਥੇ ਜਾਰੀ ਬਿਆਨ ਚ ਦਿਨ ਦਿਹਾੜੇ ਕੀਤੇ ਹਮਲੇ ਨੂੰ ਪ੍ਰੈੱਸ ਦੀ ਅਜ਼ਾਦੀ ਉੱਪਰ ਹਮਲਾ ਕਰਾਰ ਦਿੱਤਾ ਹੈ I ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਲਈ ਉਚਿਤ ਕਦਮ ਉਠਾਏ ਜਾਣ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ I



