*22 ਅਪ੍ਰੈਲ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਅਬੋਹਰ ਘਰ ਦੇ ਬਾਹਰ ਧਰਨੇ ਸਬੰਧੀ ਕਾਂਗਰਸ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਠੇਕਾ ਮੁਲਾਜਮ ਕਮੇਟੀ ਦੇ ਮੈਂਬਰਾਂ ਨੇ ਦਿੱਤਾ ਰੋਸ ਪੱਤਰ*
ਜਲੰਧਰ,11 ਅਪ੍ਰੈਲ-(ਪ੍ਰਦੀਪ ਭੱਲਾ)-ਆਏ ਦਿਨ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਦੇ ਕਾਂਗਰਸੀ ਲੋਕ ਸਭਾ ਮੈਂਬਰ ਦਿੱਲੀ ਵਿਖੇ ਪਾਰਲੀਮੈਂਟ ਦੇ ਬਾਹਰ ਪੰਜਾਬ ਦੀਆ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਬੀਤੇ ਦਿਨੀ ਤਾਂ ਕਾਂਗਰਸ ਦੇ ਪੰਜਾਬ ਦੇ ਸਾਂਸਦਾਂ ਵੱਲੋਂ ਲੋਕ ਸਭਾ ਸਦਨ ਦੀ ਛੱਤ ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਤੇ ਸਰਕਾਰ ਨੂੰ ਜਗਾਉਣ ਲਈ ਛੱਤ ਤੇ ਚੜ ਕੇ ਪ੍ਰਦਰਸ਼ਨ ਕਰਨਾ ਜ਼ਰੂਰੀ ਸੀ।ਕੇਂਦਰ ਸਰਕਾਰ ਨੂੰ ਜਗਾਉਣ ਵਾਲੇ ਪ੍ਰਧਾਨ ਤੇ ਸਾਂਸਦ ਸ਼ਾਇਦ ਸੂਬੇ ਵਿਚ ਆਪਣੀ ਸਰਕਾਰ ਦੇ ਮੋਜੂਦਾ ਹਲਾਤਾਂ ਨੂੰ ਭੁੱਲ ਗਏ ਕਿ ਸੂਬੇ ਵਿਚ ਕਾਂਗਰਸ ਸਰਕਾਰ ਕੀ ਕਰ ਰਹੀ ਹੈ ਸੁੱਤੀ ਹੈ ਜਾਂ ਜਾਗਦੀ ਹੈ।ਕਿਉਕਿ ਇਕ ਸਾਲ ਦੀ ਸੱਤਾ ਦੋਰਾਨ ਮੁੱਖ ਮੰਤਰੀ ਕੈਬਨਿਟ ਮੰਤਰਅਿਾ ਜਾਂ ਕਾਗਰਸ ਪ੍ਰਧਾਨ ਕਿਸੇ ਨੇ ਵੀ ਮੁਲਾਜ਼ਮਾਂ ਦੀ ਗੱਲ ਤੱਕ ਨਹੀ ਸੁਣੀ। ਚੋਣਾਂ ਵੇਲੇ ਤਾਂ ਇਹੀ ਆਗੂ ਮੁਲਾਜ਼ਮਾਂ ਦੇ ਧਰਨਿਆ ਵਿਚ ਆ ਕੇ ਸਘੰਰਸ਼ ਦੀ ਹਮਾਇਤ ਤੱਕ ਕਰਦੇ ਆਏ ਹਨ ਤੇ ਸੱਤਾ ਵਿਚ ਆਉਦੇਂ ਹੀ ਬਦਲ ਗਏ।ਆਪਣੀਆ ਹੱਕੀ ਤੇ ਜ਼ਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਇਕ ਸਾਲ ਸੂਬੇ ਵਿਚ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਤੇ ਦਰਜ਼ਾ ਚਾਰ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਤੇ ਕਾਂਗਰਸ ਸਾਸਦਾਂ ਨੂੰ ਜਗਾਉਣ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਅੱਜ ਮੁਲਾਜ਼ਮਾਂ ਵੱਲੋਂ 22 ਅਪ੍ਰੈਲ ਦੀ ਅਬੋਹਰ ਰੈਲੀ ਦੇ ਸਬੰਧ ਵਿਚ ਅੱਜ ਜ਼ਿਲ੍ਹਾ ਜਲੰਧਰ ਦੇ ਕਾਂਗਰਸ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਰੋਸ ਪੱਤਰ ਦਿੱਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਗੂਆ ਦਿ ਕਲਾਸ ਫੋਰ ਗੋਰਮਿੰਟ ਇਪਲਾਈਜ਼ ਯੂਨੀਅਨ ਅਤੇ ਠੇਕਾ ਮੁਲਾਜ਼ਮ ਐਕਸ਼ ਕਮੇਟੀ ਦੇ ਆਗੁ ਵੇਦ ਪ੍ਰਕਾਸ਼ ਤੇ ਅਸ਼ੀਸ਼ ਜੁਲਾਹਾ ਨੇ ਕਿਹਾ ਕਿ ਹੁਣ ਤਾਂ ਸਰਕਾਰ ਗੁੰਗੀ ਤੇ ਬੋਲੀ ਹੋ ਚੁੱਕੀ ਹੈ। ਸਰਕਾਰ ਨੂੰ ਮੁਲਾਜ਼ਮਾਂ ਦਾ ਸਘੰਰਸ਼ ਨਜ਼ਰ ਨਹੀ ਆ ਰਿਹਾ ਪਰ ਚੋਣਾਂ ਦੋਰਾਨ ਇਹੀ ਨੇਤਾ ਵੋਟਾਂ ਲੈਣ ਲਈ ਘਰ ਘਰ ਆਉਦੇਂ ਹਨ ਤੇ ਅੱਗੇ ਲੋਕ ਸਭਾ ਦੀਆ ਚੋਣਾ ਆ ਰਹੀਆ ਹਨ ਤੇ ਪਾਰਟੀਆ ਵੱਲੋਂ ਫਿਰ ਤੋਂ ਚੋਣ ਮਨੋਰਥ ਪੱਤਰ ਜ਼ਾਰੀ ਕੀਤੇ ਜਾਣਗੇ।ਆਗੂਆ ਨੇ ਕਿਹਾ ਕਿ ਪਹਿਲਾਂ ਵਾਲੇ ਚੋਣ ਮਨੋਰਥ ਪੱਤਰ ਤੇ ਕਾਂਗਰਸ ਸੱਤਾ ਵਿਚ ਆਉਣ ਤੋਂ ਬਾਅਦ ਗੱਲ ਨਹੀ ਕਰ ਰਹੀ ਹੈ ਤਾਂ ਅੱਗੇ ਕਿਸ ਮੂੰਹ ਨਾਲ ਚੋਣ ਮਨੋਰਥ ਪੱਤਰ ਜ਼ਾਰੀ ਕਰੇਗੀ। ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਸਰਕਾਰ ਨਾਲ ਗੱਲਬਾਤ ਕਰਨ ਲਈ ਹਰ ਇਕ ਦਰਵਾਜ਼ਾ ਖੜਕਾਇਆ ਜਾ ਚੁੱਕਾ ਹੈ ਪਰ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਨਹੀ ਹੈ ਉਲਟਾ ਮੁਲਾਜ਼ਮਾਂ ਤੇ 2400 ਰੁਪਏ ਦਾ ਵਾਧੂ ਟੈਕਸ ਦਾ ਬੋਝ ਅਤੇ ਹੋਰ ਮੁਲਾਜ਼ਮ ਮਾਰੂ ਨੀਤੀਆ ਘੜੀਆ ਜਾ ਰਹੀਆ ਹਨ। ਆਗੂਆ ਨੇ ਕਿਹਾ ਕਿ ਕੱਚੇ ਮੁਲਾਜ਼ਮ ਸਰਕਾਰ ਨੂੰ ਜਗਾਉਣ ਲਈ ਮੁੱਖ ਮੰਤਰੀ ਮਿਲਾਓ ਇਨਾਮ ਪਾਓ ਸਕੀਮ ਤੇ ਧੱਕੇਸ਼ਾਹੀ ਅਵਾਰਡ ਦੇ ਚੁੱਕੇ ਹਨ ਅਤੇ ਕਾਂਗਰਸ ਨੂੰ ਜਗਾਉਣ ਲਈ ਕੁੰਭਕਰਨ ਰੂਪੀ ਬੁੱਤ ਬਣਾ ਕੇ ਵੀ ਵੱਖਰਾ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀ ਹੋ ਰਹੀ ਹੈ ਉਲਟਾ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਧੱਕੇ ਨਾ ਨੋਕਰੀਓ ਕੱਢਿਆ ਜਾ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਮਗਨਰੇਗਾ ਮੁਲਾਜ਼ਮ ਹਨ। ਸਰਕਾਰ ਦੀਆ ਗਲਤ ਨੀਤੀਆ ਵਿਰੁੱਧ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਾਜ਼ਮਾ ਇਕੱਠੇ ਹੋ ਕੇ ਅੱਜ ਕਾਂਗਰਸ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਰੋਸ ਪੱਤਰ/ਅਲਟੀਮੇਟਮ ਦਿੱਤਾ ਅਤੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਤੇ ਫਾਰਗ ਕੀਤੇ ਮੁਲਾਜ਼ਮ ਤੁਰੰਤ ਬਹਾਲ ਨਾ ਕੀਤੇ ਤਾਂ ਮੁਲਾਜ਼ਮ 22 ਅਪ੍ਰੈਲ ਨੂੰ ਕਾਂਗਰਸ ਪ੍ਰਧਾਨ ਨੂੰ ਜਗਾਉਣ ਲਈ ਅਬੋਹਰ ਵਿਖੇ ਵੱਡਾ ਇਕੱਠ ਕਰਕੇ ਸੁਨੀਲ ਜਾਖੜ ਦੇ ਘਰ ਧਰਨਾ ਦੇਣਗੇ ਤੇ ਇਸ ਧਰਨੇ ਦੋਰਾਨ ਸਰਕਾਰ ਤੇ ਕਾਂਗਰਸ ਨੂੰ ਜਗਾਉਣ ਲਈ ਇਕ ਵੱਖਰਾ ਅਨੋਖਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਨਰੇਸ਼ ਕੁਮਾਰ,ਕੇਸ਼ਵ ਚੰਦ,ਸੁਭਾਸ਼ ਮੱਟੂ,ਪਿਆਰ ਚੰਦ,ਕੁਲਵਿੰਦਰ ਕੌਰ,ਨੀਸ਼ੀ,ਸੁਨੀਤਾ,ਸ਼ੋਬਿਤ ਭਗਤ,ਗਗਨ ਸ਼ਰਮਾ,ਗੌਰਵ ਕੌਲ,ਰਾਜੀਵ,ਪੰਕਜ,ਨਵਰੋਸ,ਰਵੀ ਆਦਿ ਹਾਜਰ ਸਨ।


