*👉🏻 ਆਗਾਮੀ ਚੋਣਾਂ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਦੀ ਸਹਾਇਤਾਂ ਲਈ ਜਲੰਧਰ ਵਿਚ ਸੀ.ਆਰ.ਪੀ.ਐਫ ਤਾਇਨਾਤ* *👉🏻 ਸੀ.ਪੀ ਵਲੋਂ ਸੀ.ਆਰ.ਪੀ.ਐਫ ਅਤੇ ਕਮਿਸ਼ਨਰੇਟ ਪੁਲਿਸ ਦੇ ਸਾਂਝੇ ਨਾਕੇ ਦੀ ਚੈਕਿੰਗ*
ਜਲੰਧਰ,15 ਮਾਰਚ 2019-(ਪ੍ਰਦੀਪ ਭੱਲਾ)-ਆਗਾਮੀ ਲੋਕ ਸਭ ਚੋਣਾਂ ਤੋਂ ਪਹਿਲਾ ਅੱਜ ਸੀ. ਆਰ . ਪੀ. ਐਫ ਦੀ ਇਕ ਟੁਕੜੀ ਜਲੰਧਰ ਵਿਖੇ ਅਮਨ-ਕ਼ਾਨੂਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਕਮਿਸ਼ਨਰੇਟ ਪੁਲਿਸ ਦੀ ਮਦਦ ਲਈ ਅੱਜ ਜਲੰਧਰ ਵਿਖੇ ਤਾਇਨਾਤ ਕਰ ਦਿੱਤੀ ਗਈ ਹੈ ।
ਇਸ ਟੁਕੜੀ ਦੀ ਅਗਵਾਈ ਕਰ ਰਹੇ ਸਹਾਇਕ ਕਮਾਂਡੈਂਟ ਸੰਜੇ ਕੁਮਾਰ ਚੌਧਰੀ ਨੇ ਅੱਜ ਜਲੰਧਰ ਦੇ ਪੁਲਿਸ ਕੰਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ । ਮੁਲਾਕਾਤ ਦੌਰਾਨ ਸ. ਭੁੱਲਰ ਨੇ ਸਹਾਇਕ ਕਮਾਂਡੈਂਟ ਨੂੰ ਕਿਹਾ ਕਿ ਅਰਧ ਸੈਨਿਕ ਬੱਲ ਤੇ ਕਮਿਸ਼ਨਰੇਟ ਪੁਲਿਸ ਰੱਲ ਕੇ ਸ਼ਹਿਰ ਦੇ ਅਮਨ-ਕ਼ਾਨੂਨ ਦੀ ਸਥਿਤੀ ਤੇ ਪੈਣੀ ਅੱਖ ਰੱਖਣਗੇ । ਉਹਨਾ ਕਿਹਾ ਕਿ ਦੋਵੇਂ ਰੱਲ ਕੇ ਇਹ ਯਕੀਨੀ ਬਣਾਉਣਗੇ ਕੇ ਜਲੰਧਰ ਦੇ ਵਿਚ ਆਉਣ ਵਾਲਿਆਂ ਲੋਕ ਸਭਾ ਚੋਣਾਂ ਅਮਨ, ਅਮਾਨ ਤੇ ਸ਼ਾਂਤੀਪੂਰਵਕ ਢੰਗ ਨਾਲ ਹੋਣ ।
ਕਮਿਸ਼ਨਰ ਪੁਲਿਸ ਨੇ ਦੇਰ ਸ਼ਾਮ ਚੁਣ ਮੁਣ ਚੌਕ ਵਿਖੇ ਸੀ.ਆਰ,ਪੀ.ਐਫ ਅਤੇ ਕਮਿਸ਼ਨਰੇਟ ਪੁਲਿਸ ਵਲੋਂ ਲਗਾਏ ਗਏ ਨਾਕੇ ਤੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਹਾਜ਼ਰ ਜਵਾਨਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਅਮਨ ਅਮਾਨ ਨੂੰ ਹਰ ਹਾਲ ਵਿਚ ਬਰਕਰਾਰ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਆਉਣ ਵਾਲੀਆਂ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਵਚਨਬੱਧ ਹੈ। ਉਨਾਂ ਨਾਲ ਹੀ ਕਿਹਾ ਕਿ ਇਸਦੇ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ।
ਉਨਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਵਲੋਂ ਲੋਕਾਂ ਨੂੰ ਵਧੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜਿੱਥੇ ਇਕ ਪਾਸੇ ਸ਼ਹਿਰਰ ਵਿਚ ਅਪਰਾਧ ਨੂੰ ਠੱਲ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਦੂਜੇ ਪਾਸੇ ਲੋਕਾਂ ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਇਨਾਂ ਚੋਣਾਂ ਨੂੰ ਵਧੀਆ ਤੇ ਪਾਰਦਰਸ਼ੀ ਢੰਗ ਨਾਲ ਕਰਵਾ ਕੇ ਪੰਜਾਬ ਪੁਲਿਸ ਦੀ ਸ਼ਾਨਦਾਰ ਰਵਾਇਤ ਨੂੰ ਬਰਕਰਾਰ ਰੱਖੇਗਾ।
