*👉🏻 ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ, 5 ਪਿਸਟਲ, ਕਾਰਤੂਸ, ਕਿਰਪਾਨਾਂ, ਇਨੋਵਾ ਤੇ ਆਈ 20 ਬਰਾਮਦ* *👉🏻 ਪੜ੍ਹੋ ਪੂਰੀ ਖ਼ਬਰ ਸਿਰਫ ਹੈਡਲਾਈਨ ਐਕਸਪ੍ਰੈਸ ਤੇ👇🏻*
ਜਲੰਧਰ, 11 ਜੁਲਾਈ 2021-(ਪ੍ਰਦੀਪ ਭੱਲਾ)-ਜਲੰਧਰ ਦਿਹਾਤੀ ਪੁਲਿਸ ਨੂੰ ਉਸ ਵਕਤ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਸੀਆਈਏ ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਦੋ ਗੱਡੀਆਂ ਤੇ ਪਿਸਤੌਲਾਂ,ਕਾਰਤੂਸਾਂ ਨਾਲ ਕਾਬੂ ਕਰ ਲਿਆ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਨਵੀਨ ਸਿੰਗਲਾ ਨੇ ਦੱਸਿਆ ਕਿ ਸੀਆਈਏ ਸਟਾਫ ਜਲੰਧਰ ਦੇ ਐਸ ਆਈ ਸੁਰਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਪਵਨ ਕੁਮਾਰ ਉਰਫ ਮਟਰ ਪੁੱਤਰ ਕਾਲਾ ਵਾਸੀ ਉੱਪਲ ਖਾਲਸਾ ਨੂਰਮਹਿਲ, ਅਮਰਮਨਦੀਪ ਸਿੰਘ ਤੇ ਹਰਿੰਦਰਪਾਲ ਪੁੱਤਰਾਨ ਅਮਰਜੀਤ ਸਿੰਘ ਵਾਸੀਆਨ ਪਿੰਡ ਕੋਟ ਬਾਦਲ ਖਾਂ ਨੂਰਮਹਿਲ, ਗੁਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਲਸੂੜੀ ਸ਼ਾਹਕੋਟ, ਗਗਨਦੀਪ ਸਿੰਘ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਉੱਪਲ ਜਗੀਰ ਨੂਰਮਹਿਲ ਤੇ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਨਰਿਆਲਾ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ।
ਪਵਨ ਕੁਮਾਰ ਤੇ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਇਹ ਜ਼ਮਾਨਤ ਤੇ ਆਇਆ ਹੋਇਆ ਹੈ ਅਤੇ ਗੁਰਪ੍ਰੀਤ ਸਿੰਘ ਕਈ ਕੇਸਾਂ ਵਿਚ ਭਗੌੜਾ ਹੈ, ਇਨ੍ਹਾਂ ਪਾਸ ਦੋ ਗੱਡੀਆਂ ਇੱਕ ਇਨੋਵਾ PB-08-EB-5628 ਅਤੇ ਇਕ ਆਈ 20 PB-08-DV-6646 ਹੈ ਜਿਨ੍ਹਾਂ ਤੇ ਇਨ੍ਹਾਂ ਨੇ ਜਾਅਲੀ ਨੰਬਰ ਇਨੋਵਾ ਤੇ ਅਤੇ ਆਈ-20 ਤੇ ਲਗਾਏ ਹੋਏ ਹਨ। ਇਨ੍ਹਾਂ ਪਾਸ ਗੈਰਕਾਨੂੰਨੀ ਪਿਸਟਲ ਰੌਂਦ ਤੇ ਹੋਰ ਤੇਜ਼ਧਾਰ ਹਥਿਆਰ ਹਨ ਅਤੇ ਇਹ ਸਾਰੇ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ।
ਅੱਜ ਵੀ ਇਹ ਸਾਰੇ ਜਣੇ ਸਮੇਤ ਜਾਅਲੀ ਨੰਬਰ ਲੱਗੇ ਗੱਡੀਆਂ ਗੈਰਕਾਨੂੰਨੀ ਅਸਲਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਇਕੱਠੇ ਹੋ ਕੇ ਬੈਠ ਕੇ ਨੂਰਮਹਿਲ ਤਲਵਨ ਰੋਡ ਤੇ ਪੈਂਦੇ ਪੈਟਰੋਲ ਪੰਪ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਇਹ ਸਾਰੇ ਜਣੇ ਸਮੇਤ ਜਾਅਲੀ ਨੰਬਰ ਗੱਡੀਆਂ ਅਤੇ ਅਸਲਾ ਐਮੂਨੀਸ਼ੀਅਨ ਤੇਜ਼ਧਾਰ ਹਥਿਆਰ ਕਾਬੂ ਆ ਸਕਦੇ ਹਨ। ਇਸ ਪੁੱਖਤਾ ਸੂਚਨਾ ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਪਿੰਡ ਬਾਦਲਖਾਂ ਰੇਡ ਕਰਕੇ 6 ਦੋਸ਼ੀਆਂ ਨੂੰ ਦੋ ਗੱਡੀਆਂ ਤੇ ਹਥਿਆਰਾਂ ਨਾਲ ਗਿਰਫ਼ਤਾਰ ਕਰ ਲਿਆ। ਪੁਲਿਸ ਨੇ ਦੋਸ਼ੀਆਂ ਕੋਲੋਂ 5 ਪਿਸਟਲ ਦੋ 32 ਬੋਰ ਸਮੇਤ 6 ਰੌਂਦ, ਤਿੰਨ 315 ਬੋਰ ਸਮੇਤ 5 ਰੌਂਦ, 2 ਤੇਜ਼ਧਾਰ ਕਿਰਪਾਨਾ, ਇੱਕ ਖੰਡਾ ਤੇ ਇਕ ਟੋਕਾ, ਇੱਕ ਇਨੋਵਾ ਤੇ ਇੱਕ ਆਈ 20 ਗੱਡੀ ਬਰਾਮਦ ਕੀਤੀ ਹੈ। ਫੜੇ ਗਏ ਦੋਸ਼ੀ ਪਵਨ ਉੱਤੇ ਪਹਿਲਾਂ ਹੀ 10 ਮਾਮਲੇ ਦਰਜ ਹਨ। ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

