*👉🏻 ਡੀ ਸੀ ਵਲੋਂ ਵਿਰਸਾ ਵਿਹਾਰ ਨੂੰ ਸਮਾਜਿਕ ਤੇ ਸੱਭਿਆਚਾਰਕ ਗਤਿਵਿਧਿਆਂ ਦੇ ਕੇਂਦਰ ਬਿੰਦੂ ਵਜੋਂ ਵਿਕਸਿਤ ਕਰਨ ਦਾ ਐਲਾਨ* *👉🏻 ਡੀਸੀ ਨੇ ਵਿਰਸਾ ਵਿਹਾਰ ਵਿਖੇ ਦੋ ਰੋਜ਼ਾ ਬਸੰਤ ਮੇਲੇ ਦਾ ਕੀਤਾ ਉਦਘਾਟਨ*
ਜਲੰਧਰ, 9 ਫਰਵਰੀ 2019 -(ਪ੍ਰਦੀਪ ਭੱਲਾ)-
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਐਲਾਨ ਕੀਤਾ ਕਿ ਜ਼ਿਲਾ ਪ੍ਰਸ਼ਾਸ਼ਨ ਸਥਾਨਕ ਵਿਰਸਾ ਵਿਹਾਰ ਨੂੰ ਸਮਾਜਿਕ ਤੇ ਸੱਭਿਆਚਾਰਕ ਗਤਿਵਿਧਿਆਂ ਦੇ ਇਕ ਕੇਂਦਰ ਵਜੋਂ ਵਿਕਸਿਤ ਕਰਨ ਲਈ ਜੀ ਤੋੜ ਯਤਨ ਕਰੇਗਾ ਤਾਂ ਜੋ ਸਾਡੀਆਂ ਆਉਣ ਵਾਲਿਆਂ ਪੀੜੀਆਂ ਨੂੰ ਆਪਣੀ ਮਹਾਨ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਾਇਆ ਜਾ ਸਕੇ ।
ਅੱਜ ਇਥੇ ਵਿਰਸਾ ਵਿਹਾਰ ਵਿਖੇ ਕਰਾਏ ਗਏ ਬਸੰਤ ਮੇਲੇ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨ ਪੀੜੀਆਂ ਨੂੰ ਸੂਬੇ ਦੇ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਾਉਣਾ ਅੱਜ ਸਮੇ ਦੀ ਲੋੜ ਹੈ । ਉਹਨਾਂ ਕਿਹਾ ਕਿ ਸਦੀਆਂ ਤੋਂ ਪੰਜਾਬ ਜਿਥੇ ਪੰਜਾਬ ਦੀ ਖੜਗ ਬੂਜਾ ਰਿਹਾ ਹੈ ਉਥੇ ਨਾਲ
ਹੀ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ। ਮਹਾਨ ਸੱਭਿਚਾਰਕ ਵਿਰਸਾ ਵੀ ਸਾਡੀ ਪਹਿਚਾਣ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬ ਦੇ ਅਮੀਰ ਸੱਭਿਚਾਰਕ ਵਿਰਸਾ ਨਾਲ ਜੋੜਿਆ ਜਾਵੇ ।
ਉਹਨਾਂ ਕਿਹਾ ਕਿ ਇਸੇ ਨੇਕ ਕਾਰਜ ਲਈ ਵਿਰਸਾ ਵਿਹਾਰ ਇਕ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ । ਉਹਨਾਂ ਕਿਹਾ ਕਿ ਇਸੇ ਮੰਤਵ ਨਾਲ ਵਿਰਸਾ ਵਿਹਾਰ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਇਕ ਓਪਨ ਆਡੀਟੋਰੀਅਮ ਦਾ ਨਿਰਮਾਣ ਆਉਣ ਵਾਲੇ ਦੋ ਮਹੀਨਿਆਂ ਦੇ ਵਿਚ-ਵਿਚ ਪੂਰਾ ਕਰ ਦਿੱਤਾ ਜਾਵੇਗਾ । ਇਸੇ ਤਰਾਂ ਉਹਨਾਂ ਕਿਹਾ ਕਿ ਬਸੰਤ ਮੇਲੇ ਦੇ ਉਪਰੰਤ ਹੁਣ ਜ਼ਿਲਾ ਪ੍ਰਸ਼ਾਸ਼ਨ ਵਿਰਸਾ ਵਿਹਾਰ ਵਿਚ ਬੈਸਾਖੀ ਦੇ ਮੌਕੇ ਮੇਲੇ ਦਾ ਵੀ ਆਯੋਜਨ ਕਰੇਗਾ। ਉਹਨਾਂ ਕਿਹਾ ਕਿ ਇਸੇ ਤਰਾਂ ਇਥੇ ਸ਼ਾਸ਼ਤਰੀ ਗੀਤ ਤੇ ਸੰਗੀਤ ਦੀਆਂ ਕਲਾਸਾਂ ਵੀ ਜਲਦ ਹੀ ਸ਼ੁਰੂ ਕਰ ਦਿਤੀਆਂ ਜਾਣਗੀਆਂ । ਉਹਨਾਂ ਕਿਹਾ ਕਿ ਗਰਮੀਆਂ ਦੇ ਵਿਚ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਮਰ ਕੈੰਪ ਵੀ ਲਗਾਏ ਜਾਣਗੇ । ਉਹਨਾਂ ਕਿਹਾ ਕਿ ਇਸ ਸਾਰੀ
ਕਵਾਇਦ ਦਾ ਮਕਸਦ ਵਿਰਸਾ ਵਿਹਾਰ ਨੂੰ ਇਕ ਸੱਭਿਆਚਾਰਕ ਗਤਿਵਿਧਿਆਂ ਦੇ ਕੇਂਦਰ ਬਿੰਦੂ ਵਜੋਂ ਉਭਾਰਨਾ ਹੈ ।
ਇਸ ਮੌਕੇ ਤੇ ਵਿਦਿਆਰਥੀਆਂ ਦਾ ਨਾਚ ਮੁਕਾਬਲਾ ਆਯੋਜਿਤ ਕੀਤਾ ਗਿਆ। ਜਿਸ ਵਿਚ ਗੀਤਿਕਾ, ਮੀਨਾਕਸ਼ੀ ਤੇ ਪੂਜਾ ਜੱਜ ਵਜੋਂ ਹਾਜ਼ਿਰ ਰਹੇ । ਇਸੇ ਤਰਾਂ ਗੀਤ ਸੰਗੀਤ ਦੇ ਮੁਕਾਬਲਿਆਂ ਦੌਰਾਨ ਵੰਦਨਾ ਸ਼ਰਮਾ ਤੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਜੱਜ ਦੀ ਭੂਮਿਕਾ ਵਿਚ ਨਜ਼ਰ ਆਏ। ਇਸ ਮੌਕੇ ਤੇ ਪਤੰਗਬਾਜ਼ੀ ਦਾ ਮੁਕਾਬਲਾ ਵੀ ਆਯੋਜਿਤ ਕੀਤਾ
ਗਿਆ। ਇਸ ਮੌਕੇ ਤੇ ਅਲੋਕ ਸੋਂਧੀ, ਦੀਪਕ ਜਲੰਧਰੀ, ਪ੍ਰੋਫੈਸਰ ਇੰਦਰਜੀਤ ਸਿੰਘ, ਕਪਤਾਨ ਇੰਦਰਜੀਤ ਸਿੰਘ ਧਾਮੀ, ਜ਼ਿਲਾ ਸਿਖਿਆ ਅਫਸਰ ਹਰਵਿੰਦਰ ਪਾਲ ਸਿੰਘ, ਸਹਾਇਕ ਜ਼ਿਲਾ ਸਿਖਿਆ ਅਫਸਰ ਅਨਿਲ ਅਵਸਥੀ, ਰਮਨਪ੍ਰੀਤ ਕੌਰ, ਸਮਾਜਿਕ ਕਾਰਕੁਨ ਵੀਨੂੰ ਕੰਬੋਜ, ਪ੍ਰਿੰਸੀਪਲ ਮਨਿੰਦਰ ਕੌਰ, ਡੀ ਟੀ ਈ ਇਕਬਾਲ ਸਿੰਘ ਰੰਧਾਵਾ, ਸੇਕ੍ਰੇਟਰੀ ਰੈਡ ਕ੍ਰਾਸ ਪਰਮਜੀਤ ਸਿੰਘ ਅਤੇ ਹੋਰ ਵੀ ਹਾਜ਼ਿਰ ਸਨ ।
