*👉🏻 ਇੰਦਰਪ੍ਰਸਥ ਅਪੋਲੋ ਹਾਸਪਿਟਲਸ ਨੇ ਲੰਗ ਟਰਾਂਸਪਲਾਂਟ ਬਾਰੇ ਕੀਤੀ ਪ੍ਰੈਸ ਕਾਨਫਰੰਸ* *👉🏻 ਮਾਹਰ ਡਾਕਟਰਾਂ ਨੇ ਲੰਗ ਟ੍ਰਾਂਸਪਲਾਂਟ ਦੀਆਂ ਆਧੁਨਿਕ ਤਕਨੀਕਾਂ ਬਾਰੇ ਦਿੱਤੀ ਜਾਣਕਾਰੀ,ਪੜ੍ਹੋ ਪੂਰੀ ਖਬਰ ਸਿਰਫ ਹੈਡਲਾਈਨ ਐਕਪਰੇਸ ਤੇ 👇🏻*
ਜਲੰਧਰ 6 ਮਾਰਚ 2022-(ਪ੍ਰਦੀਪ ਭੱਲਾ)-ਦੇਸ਼ ਭਰ ਦੇ ਲੋਕਾਂ ਨੂੰ ਉੱਨਤ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਪੋਲੋ ਦੀ ਪਹਿਲ ਦੇ ਹਿੱਸੇ ਵਜੋਂ, ਇੰਦਰਪ੍ਰਸਥ ਅਪੋਲੋ ਹਾਸਪਿਟਲਸ , ਨਵੀਂ ਦਿੱਲੀ ਨੇ ਜਲੰਧਰ ਦੇ ਸਿਹਤ ਸੰਭਾਲ ਭਾਈਚਾਰੇ ਨਾਲ ਮਿਲ ਕੇ ਹੋਟਲ ਬੈਸਟ ਵੈਸਟਰਨ ਪਲੱਸ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਡਾਕਟਰ ਐਮਐਸ ਕੰਵਰ, ਲੀਡ ਲੰਗ ਟਰਾਂਸਪਲਾਂਟ ਐਂਡ ਕੋਵਿਡ ਟੀਮ, ਸੀਨੀਅਰ ਕੰਸਲਟੈਂਟ ਐਂਡ ਅਡਵਾਈਜ਼ਰ ਡਿਪਾਰਟਮੈਂਟ ਆਫ ਪਲਮੋਨੋਲੋਜੀ, ਕ੍ਰਿਟੀਕਲ ਕੇਅਰ ਅਤੇ ਸਲੀਪ ਮੈਡੀਸਨ, ਇੰਦਰਪ੍ਰਸਥ ਅਪੋਲੋ ਹਾਸਪਿਟਲਸ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੈਸ ਕਾਨਫਰੰਸ ਦੌਰਾਨ ਲੋਕਾਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਦੀਆਂ ਜਟਿਲਤਾਵਾਂ ਅਤੇ ਇਸਦੇ ਇਲਾਜ ਲਈ ਭਾਰਤ ਵਿੱਚ ਉਪਲਬੱਧ ਉੱਨਤ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ । ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਡਾਕਟਰ ਐਮਐਸ ਕੰਵਰ, ਲੀਡ ਲੰਗ ਟਰਾਂਸਪਲਾਂਟ ਅਤੇ ਕੋਵਿਡ ਟੀਮ, ਸੀਨੀਅਰ ਕੰਸਲਟੈਂਟ ਐਂਡ ਅਡਵਾਈਜ਼ਰ ਡਿਪਾਰਟਮੈਂਟ ਆਫ ਪਲਮੋਨੋਲੋਜੀ, ਕ੍ਰਿਟੀਕਲ ਕੇਅਰ ਅਤੇ ਸਲੀਪ ਮੈਡੀਸਨ, ਇੰਦਰਪ੍ਰਸਥ ਅਪੋਲੋ ਹਾਸਪਿਟਲਸ ਨੇ ਕਿਹਾ, “ਫੇਫੜਿਆਂ ਦਾ ਟ੍ਰਾਂਸਪਲਾਂਟ ਸਿਰਫ ਇੱਕ ਸਰਜਰੀ ਨਹੀਂ ਹੈ, ਬਲਕਿ ਇੱਕ ਅਜਿਹੀ ਪ੍ਰੀਕਿਰਿਆ ਹੈ ਜਿਸਨੂੰ ਫੇਫੜਿਆਂ ਦੇ ਅੰਤਮ ਪੜਾਅ ਦੀਆਂ ਬਿਮਾਰੀਆਂ ਜਿਵੇਂ ਕਿ ਆਈਪੀਐਫ, ਸੀਓਪੀਡੀ, ਐਮਫਾਇਸੇਮਾ , ਕੋਵਿਡ ਫਾਈਬਰੋਸਿਸ, ਪਲਮੋਨਰੀ ਹਾਈਪਰਟੈਨਸ਼ਨ ਆਦਿ ਦੇ ਮਰੀਜ਼ਾਂ ਵਿਚ ਪ੍ਰੀ-ਟ੍ਰਾਂਸਪਲਾਂਟ ਦੇ ਵਿਆਪਕ ਕੰਮਾਂ ਅਤੇ ਅਨੁਕੂਲ ਸਥਿਰਤਾ ਦੇ ਨਾਲ ਕੀਤਾ ਜਾਂਦਾ ਹੈ। ਇਸ ਵਿੱਚ ਫੇਫੜਿਆਂ ਦਾ ਜਨਰਲ ਰਿਹੇਬਲੀਟੇਸ਼ਨ , ਅਨੁਕੂਲ ਆਕਸੀਜਨ ਥੈਰੇਪੀ ਅਤੇ ਪੋਜ਼ੀਟਿਵ ਪ੍ਰੈਸ਼ਰ ਵੇੰਟਿਲੇਸ਼ਨ , ਈਸੀਐਮਓ ਆਦਿ ਵੀ ਸ਼ਾਮਲ ਹਨ । ਲੰਗ ਟ੍ਰਾਂਸਪਲਾਂਟ ਸਰਜਰੀ ਕਾਫੀ ਪੇਚੀਦਾ ਅਤੇ ਮੁਸ਼ਕਿਲ ਹੁੰਦੀ ਹੈ , ਇਸ ਲਈ ਇਸ ਵਿਚ ਲੰਬੇ ਸਮੇਂ ਦੀ ਪੋਸਟ-ਆਪਰੇਟਿਵ ਦੇਖਭਾਲ ਬੇਹੱਦ ਜਰੂਰੀ ਹੁੰਦੀ ਹੈ । ਪਿਛਲੇ ਕੁਝ ਦਹਾਕਿਆਂ ਤੋਂ ਉੱਨਤ ਦੇਸ਼ਾਂ ਵਿੱਚ ਲੰਗ ਟ੍ਰਾਂਸਪਲਾਂਟ ਆਮ ਹੋ ਗਿਆ ਹੈ ਅਤੇ ਹਰ ਸਾਲ ਲੰਗ ਟ੍ਰਾੰਸਪਲਾਂਟ ਦੇ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਹੁਣ ਭਾਰਤ ਵਿੱਚ ਵੀ ਤੁਲਨਾਤਮਕ ਤੌਰ ‘ਤੇ ਚੰਗੇ ਨਤੀਜਿਆਂ ਦੇ ਨਾਲ ਇਹ ਪ੍ਰੀਕਿਰਿਆ ਉਪਲਬੱਧ ਹੈ । ਡਾ ਕੰਵਰ ਨੇ ਅੱਗੇ ਦੱਸਿਆ ਕਿ, ਹੁਣ ਵਿਦੇਸ਼ਾਂ ਤੋਂ ਵੀ ਕਈ ਮਰੀਜ਼ ਇੰਦਰਪ੍ਰਸਥ ਅਪੋਲੋ ਹਾਸਪਿਟਲਸ ਵਿਖੇ ਇਲਾਜ ਅਧੀਨ ਹਨ , ਕੁਝ ਮਰੀਜ਼ਾਂ ਨੂੰ ਸਟੇਬਲ ਹੋਣ ‘ਤੇ ਲੰਗ ਟ੍ਰਾਂਸਪਲਾਂਟ ਦੇ ਲਈ ਨਵੀਂ ਦਿੱਲੀ ਭੇਜਿਆ ਜਾਂਦਾ ਹੈ ,ਜਿਸ ਵਿਚ ਜ਼ਿਆਦਾਤਰ ਮਾਮਲੇ ਡਬਲ ਲੰਗ ਟ੍ਰਾਂਸਪਲਾਂਟ ਦੇ ਹੁੰਦੇ ਹਨ।” ਇੰਦਰਪ੍ਰਸਥ ਅਪੋਲੋ ਹਾਸਪਿਟਲਸ ਪਹਿਲਾਂ ਹੀ ਕਿਡਨੀ, ਲਿਵਰ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਲਈ ਇੱਕ ਪ੍ਰਮੁੱਖ ਕੇਂਦਰ ਹੈ ਅਤੇ ਇਸਨੇ ਹਾਰਟ ਟ੍ਰਾਂਸਪਲਾਂਟ ਦੀ ਉਪਲੱਬਧੀ ਵੀ ਹਾਸਲ ਕਰ ਲਈ ਹੈ। ਚੀਫ ਲੰਗ ਟ੍ਰਾਂਸਪਲਾਂਟ ਸਰਜਨ ਡਾ: ਕੰਵਰ 170 ਲੰਗ ਅਤੇ ਹਾਰਟ ਟ੍ਰਾਂਸਪਲਾਂਟ ਕਰ ਚੁੱਕੇ ਹਨ, ਅਤੇ ਉਹਨਾਂ ਦੱਸਿਆ ਕਿ ਇਲਾਜ ਅਤੇ ਕ੍ਰਿਟਿਕਲ ਕੇਅਰ ਲਈ ਸਾਡੇ ਕੋਲ ਉਨੱਤ ਬੁਨਿਆਦੀ ਢਾਂਚਾ ਅਤੇ ਸੁਵਿਧਾਵਾਂ ਉਪਲਬੱਧ ਹਨ ।” ਇਸ ਲਈ, ਮਰੀਜ਼ਾਂ ਨੂੰ ਆਪਣੀ ਸਿਹਤ ਦੀ ਨਿਯਮਿਤ ਜਾਂਚ ਤੋਂ ਘਬਰਾਉਣਾ ਨਹੀਂ ਚਾਹੀਦਾ। ਅੱਜ ਭਾਰਤ ਵਿੱਚ ਫੇਫੜਿਆਂ ਦੀਆਂ ਸਭ ਤੋਂ ਪੇਚੀਦਾ ਬਿਮਾਰੀਆਂ ਦੇ ਇਲਾਜ ਵੀ ਉਪਲਬੱਧ ਹਨ। ਇਸ ਲਈ ਮਰੀਜ਼ਾਂ ਨੂੰ ਕਿਸੇ ਵੀ ਗੰਭੀਰ ਬਿਮਾਰੀ ਦਾ ਪਤਾ ਲੱਗਣ ਦੇ ਡਰ ਕਾਰਨ ਜਾਂਚ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ । ਧਿਆਨ ਰਹੇ ਕਿ ਛੇਤੀ ਬਿਮਾਰੀ ਦਾ ਨਿਦਾਨ ਅਤੇ ਸਮੇਂ ਸਿਰ ਇਲਾਜ ਹੋਣ ਦੇ ਨਤੀਜੇ ਹਮੇਸ਼ਾ ਬੇਹਤਰ ਹੁੰਦੇ ਹਨ । ਇੰਦਰਪ੍ਰਸਥ ਅਪੋਲੋ ਹਾਸਪਿਟਲਸ ਬਾਰੇ: ਇੰਦਰਪ੍ਰਸਥ ਅਪੋਲੋ ਹਾਸਪਿਟਲਸ , ਭਾਰਤ ਦਾ ਪਹਿਲਾ ਜੇਸੀਆਈ ਮਾਨਤਾ ਪ੍ਰਾਪਤ ਹਾਸਪਿਟਲ ਹੈ ਜੋ ਦਿੱਲੀ ਸਰਕਾਰ ਅਤੇ ਅਪੋਲੋ ਹਾਸਪਿਟਲਸ ਐਂਟਰਪ੍ਰਾਈਜ਼ ਲਿਮਿਟਡ ਵਿਚਕਾਰ ਇੱਕ ਸਾਂਝਾ ਉੱਦਮ ਹੈ। ਜੁਲਾਈ 1996 ਵਿੱਚ ਅਪੋਲੋ ਹਾਸਪਿਟਲਸ ਗਰੁੱਪ ਦੁਆਰਾ ਸਥਾਪਤ ਇਹ ਹਾਸਪਿਟਲ ਤੀਜਾ ਸੁਪਰ-ਸਪੈਸ਼ਲਿਟੀ ਟ੍ਰੇਸ਼ਰੀ ਕੇਅਰ ਹਾਸਪਿਟਲ ਹੈ। 15 ਏਕੜ ਵਿੱਚ ਫੈਲੇ ਇਸ ਹਾਸਪਿਟਲ ਵਿੱਚ 300 ਤੋਂ ਵੱਧ ਮਾਹਰਾਂ ਦੇ ਨਾਲ 57 ਤੋਂ ਵੱਧ ਸਪੇਸ਼ੇਲਟੀਜ਼ ਅਤੇ 700 ਤੋਂ ਵੱਧ ਓਪ੍ਰੇਸ਼ਨਲ ਬੈੱਡ , 19 ਅਪਰੇਸ਼ਨ ਥੀਏਟਰ, 138 ਆਈਸੀਯੂ ਬੈੱਡ, ਚੌਵੀ ਘੰਟੇ ਫਾਰਮੇਸੀ, ਐਨਏਬੀਐਲ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ, 24 ਘੰਟੇ ਐਮਰਜੈਂਸੀ ਸੇਵਾਵਾਂ ਅਤੇ ਇੱਕ ਸਰਗਰਮ ਏਅਰ ਐਂਬੂਲੈਂਸ ਸੇਵਾ ਉਪਲਬੱਧ ਹੈ । ਅਪੋਲੋ ਹਾਸਪਿਟਲਸ ਦਿੱਲੀ ਭਾਰਤ ਵਿੱਚ ਕਿਡਨੀ ਅਤੇ ਲਿਵਰ ਟ੍ਰਾਂਸਪਲਾਂਟ ਦਾ ਪ੍ਰਮੁੱਖ ਪ੍ਰੋਗਰਾਮ ਸੰਚਾਲਿਤ ਕਰਦਾ ਹੈ। ਭਾਰਤ ਵਿੱਚ ਪਹਿਲੇ ਪੀਡੀਆਟ੍ਰਿਕ ਅਤੇ ਐਡਲਟ ਲੀਵਰ ਟ੍ਰਾਂਸਪਲਾਂਟ ਇੰਦਰਪ੍ਰਸਥ ਅਪੋਲੋ ਹਾਸਪਿਟਲ ਵਿੱਚ ਕੀਤੇ ਗਏ ਸਨ। ਇਹ ਹਾਸਪਿਟਲ ਮੈਡੀਕਲ ਤਕਨਾਲੋਜੀ ਅਤੇ ਮੁਹਾਰਤ ਵਿੱਚ ਸਭ ਤੋਂ ਅੱਗੇ ਹੈ। ਇਹ ਆਪਣੇ ਮਰੀਜ਼ਾਂ ਦੀ ਦੇਖਭਾਲ ਲਈ ਨਵੀਨਤਮ ਡਾਇਗਨੌਸਟਿਕ, ਮੈਡੀਕਲ ਅਤੇ ਸਰਜੀਕਲ ਸਹੂਲਤਾਂ ਦੀ ਪੂਰੀ ਸ਼੍ਰੇਣੀ ਪ੍ਰਦਾਨ ਕਰਦਾ ਹੈ। ਹਾਸਪਿਟਲ ਨੇ 64 ਸਲਾਈਸ ਸੀਟੀ ਅਤੇ 3 ਟੇਸਲਾ ਐਮਆਰਆਈ, ਨੋਵਾਲਿਸ ਟੀਐਕਸ ਅਤੇ ਏਕੀਕ੍ਰਿਤ ਪੀਈਟੀ ਸੂਟ ਦੀ ਸ਼ੁਰੂਆਤ ਦੇ ਨਾਲ ਭਾਰਤ ਵਿੱਚ ਸਭ ਤੋਂ ਵਧੀਆ ਇਮੇਜਿੰਗ ਤਕਨਾਲੋਜੀ ਪੇਸ਼ ਕੀਤੀ ਹੈ। ਇੰਦਰਪ੍ਰਸਥ ਅਪੋਲੋ ਨੇ ਨਿਵਾਰਕ ਸਿਹਤ ਜਾਂਚ ਪ੍ਰੋਗਰਾਮਾਂ ਦੇ ਸੰਕਲਪ ਦੀ ਵੀ ਅਗਵਾਈ ਕੀਤੀ ਹੈ ਅਤੇ ਦਹਾਕਿਆਂ ਤੋਂ ਸੰਤੁਸ਼ਟ ਗਾਹਕ ਅਧਾਰ ਬਣਾਇਆ ਹੈ। ਪਿਛਲੇ ਕੁਝ ਸਾਲਾਂ ਤੋਂ ‘ਦ ਵੀਕ ਸਰਵੇ’ ਦੁਆਰਾ ਲਗਾਤਾਰ ਇਸ ਹਾਸਪਿਟਲ ਨੂੰ ਭਾਰਤ ਦੇ ਸਭ ਤੋਂ ਵਧੀਆ 10 ਹਾਸਪਿਟਲਸ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ।